ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ

bally_boys

bally_boys_multani
ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਸਾਹਾਂ ਦੇ ਨਾਲ।

ਇਸ ਦੁਨੀਆਂ ਦੇ ਵਿਚ ਹੈ ਪਾਪ ਬਣ ਗਿਐ,
ਕਿ ਮੈਂ ਚਾਹਵਾਂ ਕਿਸੇ ਨੂੰ ਚਾਵਾਂ ਦੇ ਨਾਲ।

ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,
ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।

ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,
ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।

ਇਹ ਜੋ ਹੱਸਦੇ ਨੇ ਧੁੱਖਦੀ ਜਿੰਦ ਦੇਖ ਕੇ,
ਇਹ ਤਾਂ ਸੜਦੇ ਨੇ ਵਿਚੋਂ ਇਛਾਵਾਂ ਦੇ ਨਾਲ।

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਿਸਾਹਾਂ ਦੇ ਨਾਲ।


ਤੇਰੇ ਦੀਵਾਨੀ ਨੂੰ ਸੱਜਨਾ ਤੇਰੇ ਬਿਨ ,ਕੋਈ ਵੀ ਸਹਾਰਾ ਨਾ ਮਿਲਿਆ,ਅਗਲੇ ਜਨਮਾਂ ਵਿਚ ਆਵਾਂਗਾ,ਮੈਂ ਫਿਰ ਤੇਰੇ ਦਰ ਤੇ l ਮੇਰੀ ਮਜਬੂਰੀ ਬਖਸ਼ ਦੇਈ,ਜੇ ਜਨਮ ਦੁਬਾਰਾ ਨਾ ਮਿਲਿਆ੧
 
Top