ਤੇਰੇ ਲਈ ਬੂਹੇ ਖੁੱਲੇ ਵੇ

ਕਦੀ ਮੋੜ ਮੁਹਾਰਾਂ ਸੱਜਣਾ ਵੇ
ਕਿਓਂ ਦਰ ਤੂੰ ਸਾਡੇ ਭੁੱਲੇ ਵੇ
ਜੀ ਆਇਆਂ ਤੈਨੂੰ ਆ ਸੱਜਣਾ
ਤੇਰੇ ਲਈ ਬੂਹੇ ਖੁੱਲੇ ਵੇ

ਮੇਰੀ ਸਮਝ ਸਿਆਣੀ ਹੋ ਗਈ ਏ
ਤੇਰੇ ਨਾਮ ਦਾ ਅੱਖਰ ਪੜ ਪੜ ਕੇ
ਇਹ ਨੈਣ ਸਮੁੰਦਰ ਭਰ ਗਏ ਨੇ
ਤੇਰੀ ਯਾਦ ਦਾ ਪਾਣੀ ਚੱੜ ਚੱੜ ਕੇ

ਹਰ ਦਿਨ ਜਦੋਂ ਸੂਰਜ ਡੁੱਬਦਾ ਵੇ
ਇੱਕ ਤੀਰ ਜਿਗਰ ਤੇ ਖੁੱਬਦਾ ਵੇ
ਇਹ ਰਾਤ ਹਨੇਰਾ ਨਹੀਂ ਲੰਘਦਾ
ਫਿਰ ਸੂਲਾਂ ਵਾਂਗੂ ਚੁਬਦਾ ਵੇ

ਚੇਤਿਆਂ ‘ਚੋਂ ਇੱਕ ਚਿਣਗ ਨਿਕਲ ਕੇ
ਯਾਦ ਤੇਰੀ ਮੈਨੂੰ ਆਉਂਦੀ ਏ
ਇਸ਼ਕ ਦੇ ਬੂਹੇ ਖੜਕਣ ਲੱਗਦੇ
ਆਉਣ ਦੁਹਾਈ ਪਾਉਂਦੀ ਏ

ਬਾਜ ਮਿਲਣ ਦੇ ਜੁਗਾਂ ਤੋਂ
ਦੋ ਰੂਹਾਂ ਅੱਜ ਤ੍ਰਿਹਾਈਆਂ ਨੇ
ਨਾ ਰੋਕ ਇਹਨਾ ਇੱਕ ਹੋ ਜਾਣਾ
ਐਵੇਂ ਤੂੰ ਦੂਰੀਆਂ ਪਾਈਆਂ ਵੇ

ਅੱਜ ਮਹਿਕ ਖਿੰਡਾਦੀ ਮੁਖੜੇ ਤੋਂ
ਇੱਕ ਅਜਬ ਹਨੇਰੀ ਝੁੱਲੇ ਵੇ
ਮਿਲਣ ਤੇਰੇ ਦੀ ਚੰਨ ਤੋਂ ਲੈ ਕੇ
ਮਸਤ ਚਾਨਣੀ ਡੁੱਲੇ ਵੇ

ਜੀ ਆਇਆਂ ਤੈਨੂੰ ਆ ਸੱਜਣਾ
ਤੇਰੇ ਲਈ ਬੂਹੇ ਖੁੱਲੇ ਵੇ

ਆਰ.ਬੀ.ਸੋਹਲ​
 
Top