Bhardwaj Ramesh
Member
ਅੱਖਾਂ ਤੇਰੇ ਨਾਲ ਲੜੀਆਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਮੇਰਾ ਹਰ ਵੇਲੇ ਤੇਰੇ ‘ਚ ਧਿਆਨ ਵੇ
ਮੇਰੇ ਹੱਕ ‘ਚ ਨਾ ਦੇਵੇਂ ਤੂੰ ਬਿਆਨ ਵੇ
ਵੇ ਮੈ ਸੂਲੀ ਉੱਤੇ ਚੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਨਾਮ ਤੇਰੇ ਦਾ ਕਸੀਦਿਆ ਰੁਮਾਲ ਵੇ
ਕਿਦਾਂ ਦੇਵਾਂ ਨਾ ਤੂੰ ਕਰਦਾ ਖਿਆਲ ਵੇ
ਵੇ ਮੈਂ ਸਾਮਨੇ ਹੀ ਖੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਜਦੋਂ ਵੇਖਾਂ ਤੈਨੂੰ ਕੱਢਦਾ ਕਿਉਂ ਘੂਰੀਆਂ
ਵੇ ਟਕਾਈ ਰੱਖੇਂ ਮੱਥੇ ਤੇ ਕਿਉਂ ਤਿਉੜੀਆਂ
ਮੈਂ ਜਮਾਨੇ ਨਾਲ ਲੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਮੈਨੂੰ ਪਤਾ ਤੈਨੂੰ ਦਿਲ ਤੋਂ ਪਿਆਰ ਵੇ
ਵੇਹਲੇ ਬੈ ਕੇ ਕਦੇ ਕਰੀਂ ਤੂੰ ਵਿਚਾਰ ਵੇ
ਮੈਨੂੰ ਖੋ ਨਾ ਲਈ ਮੈਂ ਡਰੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਰਮੇਸ਼ ਭਾਰਦਵਾਜ ਸੋਹਲ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਮੇਰਾ ਹਰ ਵੇਲੇ ਤੇਰੇ ‘ਚ ਧਿਆਨ ਵੇ
ਮੇਰੇ ਹੱਕ ‘ਚ ਨਾ ਦੇਵੇਂ ਤੂੰ ਬਿਆਨ ਵੇ
ਵੇ ਮੈ ਸੂਲੀ ਉੱਤੇ ਚੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਨਾਮ ਤੇਰੇ ਦਾ ਕਸੀਦਿਆ ਰੁਮਾਲ ਵੇ
ਕਿਦਾਂ ਦੇਵਾਂ ਨਾ ਤੂੰ ਕਰਦਾ ਖਿਆਲ ਵੇ
ਵੇ ਮੈਂ ਸਾਮਨੇ ਹੀ ਖੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਜਦੋਂ ਵੇਖਾਂ ਤੈਨੂੰ ਕੱਢਦਾ ਕਿਉਂ ਘੂਰੀਆਂ
ਵੇ ਟਕਾਈ ਰੱਖੇਂ ਮੱਥੇ ਤੇ ਕਿਉਂ ਤਿਉੜੀਆਂ
ਮੈਂ ਜਮਾਨੇ ਨਾਲ ਲੜੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਮੈਨੂੰ ਪਤਾ ਤੈਨੂੰ ਦਿਲ ਤੋਂ ਪਿਆਰ ਵੇ
ਵੇਹਲੇ ਬੈ ਕੇ ਕਦੇ ਕਰੀਂ ਤੂੰ ਵਿਚਾਰ ਵੇ
ਮੈਨੂੰ ਖੋ ਨਾ ਲਈ ਮੈਂ ਡਰੀ ਹਾਂ ਵੇ ਢੋਲਨਾਂ
ਕਾਨੂੰ ਕਰਨਾ ਏਂ ਅੜੀਆਂ ਵੇ ਢੋਲਨਾਂ
ਰਮੇਸ਼ ਭਾਰਦਵਾਜ ਸੋਹਲ