ਮੇਰੀ ਦਿੱਲ ਦੀ ਧਰਤੀ ਤੇ ਸੱਜਣਾ

ਮੇਰੀ ਦਿੱਲ ਦੀ ਧਰਤੀ ਤੇ ਸੱਜਣਾ
ਰਹੇ ਹਰ ਦਮ ਪਤਝੜ ਛਾਇਆ ਵੇ
ਇਹ ਢਹਿੰਦਾ ਢਹਿੰਦਾ ਢਹਿ ਜਾਣਾ
ਜੋ ਰੇਤ ਤੇ ਘਰ ਬਣਾਇਆ ਵੇ

ਹੁਣ ਅੱਗੇ ਵਧਕੇ ਸੱਜਣਾ ਵੇ
ਦੱਸ ਪਿਛੇ ਕੀਵੇਂ ਮੁੜਣਾ ਵੇ
ਮੈਂ ਹਿਜਰ ‘ਚ ਏਦਾਂ ਖਿੱਲਰ ਗਈ
ਦੱਸ ਟੁੱਟ ਕੇ ਕੀਵੇਂ ਜੁੜਨਾ ਵੇ

ਤੇਰੀ ਆਸ ਦੀ ਬੁਨਤੀ ਬੁਨ ਬੁਨ ਕੇ
ਮੈਂ ਗਮ ਵਿਚੋਂ ਖੁਸ਼ੀਆਂ ਲਭਾਂ ਵੇ
ਤੇਰੇ ਆਉਣ ਦੇ ਬੱਸ ਭੁਲੇਖੇ ਨੇ
ਜਜ਼ਬਾਤ ਕੀਵੇਂ ਮੈਂ ਦੱਬਾਂ ਵੇ

ਸਾਡੇ ਪੱਲੇ ਪਤਝੜ ਆਇਆ ਏ
ਤੂੰ ਮਾਣੇ ਸਦਾ ਬਹਾਰਾਂ ਨੂੰ
ਸਾਡੀ ਕਿਸਮਤ ਦੇ ਵਿੱਚ ਧੋਖਾ ਏ
ਕੀ ਕਰਨਾ ਕੋਲ ਕਰਾਰਾਂ ਨੂੰ

ਤੇਰੇ ਦਮ ਦੀ ਖੈਰ ਹੀ ਮੰਗਦੀ ਹਾਂ
ਉਂਝ ਜਿੰਦਗੀ ਮੇਰੀ ਥੋੜੀ ਏ
ਦੋ ਘੜੀਆਂ ਨਾਲ ਗੁਜਾਰਨ ਦੇ
ਮੈਂ ਪ੍ਰੀਤ ਤੇਰੇ ਨਾਲ ਜੋੜੀ ਏ

ਆਰ.ਬੀ.ਸੋਹਲ
progress-1.gif
 
Top