ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ

ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ
ਦਿਲ ਇਸ਼ਕ ਏ ਵਲੇਂਵੇ ਬੜਾ ਮਾਣ ਸੱਜਣਾ
ਜਦੋਂ ਹੋਲੀ ਹੋਲੀ ਆਕੇ ਮੇਰੇ ਕੋਲ ਬਹਿੰਦਾ ਏਂ
ਮੁੱਖ ਚੁੰਮ ਕੇ ਤੂੰ ਕੱਢ ਲੈਂਦਾ ਜਾਨ ਸੱਜਣਾ

ਮੁੱਖ ਤੇ ਤਰੇਲੀ ਆਉਂਦੀ ਬੁੱਲੀਆਂ ਤੇ ਹਾਸੇ ਵੇ
ਦਿਸਦਾ ਏਂ ਤੂੰ ਵੇ ਮੈ ਵੇਖਾਂ ਜਿਸ ਪਾਸੇ ਵੇ
ਸਾਜ਼ ਪਿਆਰ ਵਾਲਾ ਛੇੜੇੰ ਹਥ ਵਾਲਾਂ ਵਿੱਚ ਫੇਰੇੰ
ਕਰੇਂ ਮੰਨ ਦੀਆਂ ਸਧਰਾਂ ਜਵਾਨ ਸੱਜਣਾ

ਕਰਦਾ ਤੂੰ ਰਹਿਣਾ ਮੈਨੂੰ ਨਿੱਤ ਹੀ ਇਸ਼ਾਰੇ ਵੇ
ਕਦੀ ਵਿਹੜੇ ਬੈ ਕੇ ਕਦੀ ਚੱੜ ਕੇ ਚੁਬਾਰੇ ਵੇ
ਕਦੀ ਮਿੰਨਤਾਂ ਤੂੰ ਪਾਵੇਂ ਨਾਲੇ ਰੋਬ ਵੀ ਦਿਖਾਵੇਂ
ਮੈਨੂੰ ਆਖਰ ਤੂੰ ਲੈਂਦਾ ਏਂ ਮਨਾ ਸੱਜਣਾ

ਤੂੰ ਏਂ ਮੇਰੀ ਜਿੰਦ ਜਾਨ ਤੇਰੇ ਉਤੋਂ ਕੁਰਬਾਨ ਵੇ
ਕਦੀ ਰੁੱਸੇ ਨਾ ਤੂੰ ਢੋਲਾ ਚਾਹੇ ਰੁੱਸੇ ਏ ਜਹਾਨ ਵੇ
ਤੇਰੇ ਕਦਮਾਂ ਚ’ ਰਖੀ ਮੈ ਤਾਂ ਜਾਨ ਸੱਜਣਾ
ਇੰਝ ਤੱਕਿਆ ਨਾ ਕਰ ਮੇਰੀ ਜਾਨ ਸੱਜਣਾ
ਦਿਲ ਇਸ਼ਕ ਵਲੇਂਵੇ ਬੜਾ ਮਾਣ ਸੱਜਣਾ

ਆਰ.ਬੀ.ਸੋਹਲ
 
Top