ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਗਨਾ ਵੇ

ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਗਨਾ ਵੇ
ਸਾਨੂੰ ਵੇਖ ਕੇ ਤੂੰ ਨੀਵੀਂ ਪਾ ਕੇ ਸੰਗਨਾਂ ਵੇ
ਕਦੀ ਸਾਹਮਣੇ ਦੁਕਾਨ ਤੇ ਤੂੰ ਸੋਦੇ ਦੇ ਬਹਾਨੇ
ਕਦੀ ਬੂਹੇ ਅੱਗੇ ਆ ਕੇ ਸਾਡੇ ਖੰਗਨਾ ਵੇ

ਸਾਹਮਣੇ ਚੁਬਾਰੇ ਉੱਤੇ ਗੁਡੀਆਂ ਉਡਾਵੇਂ
ਖੇਡ ਦੇ ਬਹਾਨੇ ਵੇ ਤੂੰ ਮੈਨੂੰ ਵੇਖੀ ਜਾਵੇਂ
ਪਤੰਗ ਨੂੰ ਛੁਡਾਦੇ ਮੇਰੇ ਵੀਰ ਨੂੰ ਤੂੰ ਬੋਲੇਂ
ਜਾਨ ਬੁਝ ਕੇ ਦਰੇੰਕ ਸਾਡੀ ਟੰਗਣਾ ਵੇ

ਸਾਰਾ ਸਾਰਾ ਦਿੰਨ ਵੇ ਤੂੰ ਕੋਠੇ ਉੱਤੇ ਬਹਿੰਨਾ ਏਂ
ਸਾਡੇ ਘਰ ਵੱਲ ਵੇ ਤੂੰ ਤੱਕਦਾ ਹੀ ਰਹਿਨਾਂ ਏਂ
ਮੈਨੂੰ ਵੇਖ ਕੇ ਤੂੰ ਥੋੜਾ ਹਥ ਨੂੰ ਹਿਲਾਵੇਂ
ਹਥ ਜੋੜ ਕੇ ਤੂੰ ਪਿਆਰ ਮੇਰਾ ਮੰਗਣਾ ਏਂ

ਹਾਸੇ ਹਾਸੇ ਵਿੱਚ ਮੈਨੂੰ ਪਤਾ ਨੀ ਕੀ ਹੋ ਗਿਆ
ਤੇਰਿਆਂ ਖਿਆਲਾਂ ਵਿੱਚ ਦਿਲ ਮੇਰਾ ਖੋ ਗਿਆ
ਤੇਰੇ ਵਾਂਗ ਹਾਲ ਹੁਣ ਹੋ ਗਿਆ ਏ ਮੇਰਾ
ਰੂਹ ਨੂੰ ਤੇਰੇ ਹੀ ਪਿਆਰ “ਸੋਹਲ” ਰੰਗਨਾ ਵੇ .....

ਆਰ.ਬੀ.ਸੋਹਲ








 
Top