ਅੱਗ ਯਾਦਾਂ ਦੀ ਅਸੀਂ ਰੱਖ ਸੀਨੇ ਸਧਾ ਆਪਣਾ ਆਪ ਜਲਾਇ&#2

ਮੇਰੀ ਦਿੱਲ ਦੀ ਧਰਤੀ ਤੇ ਸੱਜਣਾ ਰਹੇ ਹਰ ਦਮ ਪਤਝੜ ਛਾਇਆ ਵੇ i
ਉਹ ਢਹਿੰਦਾ ਢਹਿੰਦਾ ਢਹਿ ਜਾਣਾ ਜਿਹੜਾ ਰੇਤ ਤੇ ਘਰ ਬਣਾਇਆ ਵੇ,

ਅਸੀਂ ਇਸ਼ਕ ‘ਚ ਅੱਗੇ ਵਧ ਗਏ ਹਾਂ ਪਿਛੇ ਮੁੜਣਾ ਵੀ ਹੁਣ ਨਹੀਂ ਸੋਖਾ,
ਨਾ ਤਿੜਕ ਜਾਵਾਂ ਮੈਂ ਕਚ ਵਾਂਗੂੰ ਪਥਰਾਂ ਨਾਲ ਦਿੱਲ ਵਟਾਇਆ ਵੇ i

ਤੇਰੀ ਆਸ ਦੀ ਬੁਨਤੀ ਬੁਣ ਬੁਣ ਕੇ ਮੈਂ ਗਮ ਵਿਚੋਂ ਖੁਸ਼ੀਆਂ ਲਭਦੀ ਹਾਂ,
ਰੱਖਾਂ ਨਜ਼ਰਾਂ ਮੈਂ ਤੇਰੇ ਰਾਹਾਂ ਵਿੱਚ ਦਹਿਲੀਜ਼ ਤੇ ਵਕਤ ਬਿਤਾਇਆ ਵੇ i

ਸਾਨੂ ਆਸ ਵਸਲ ਦੀ ਦੇ ਗਿਆ ਤੂੰ ਪਰ ਯਾਦ ਨਾ ਕਿਧਰੇ ਕੀਤਾ ਏ,
ਅੱਗ ਯਾਦਾਂ ਦੀ ਅਸੀਂ ਰੱਖ ਸੀਨੇ ਸਧਾ ਆਪਣਾ ਆਪ ਜਲਾਇਆ ਵੇ i

ਇੱਕ ਵਾਰ ਤੂੰ ਆ ਕੇ ਮਿਲ ਸੱਜਣਾ ਸਾਹਾਂ ਦੀ ਡੋਰ ਨਾ ਟੁੱਟ ਜਾਵੇ,
ਤੈਨੂ ਪਾਉਣ ਦੀ ਖਾਤਿਰ ਵੇ ਸੋਹਲ ਮੈਂ ਆਪਣਾ ਆਪ ਮਿਟਾਇਆ ਵੇ i


ਆਰ.ਬੀ.ਸੋਹਲ​
 
Top