ਦਿੱਲ ਨੂੰ ਇੱਕ ਹੋਰ ਹਾਦਸਾ ਦੇ ਜਾ ਅਸੀਂ ਹੱਸ ਕੇ ਜਰ ਲ&

ਜਦ ਵੀ ਤੇਰੇ ਕਰੀਬ ਹੋਏ ਫਾਸਲਾ ਦਿਲਾਂ ਦਾ ਤੂੰ ਵਧਾਇਆ ਸਦਾ i
ਸਮਝ ਬੈਠੇ ਅਸੀਂ ਤੈਨੂੰ ਆਪਣਾ ਰਿਹਾ ਤੇਰੇ ਲਈ ਮੈਂ ਪਰਾਇਆ ਸਦਾ i

ਖਿਆਲਾਂ ਵਿੱਚ ਵੱਸ ਗਿਆ ਤੂੰ ਜਿਵੇਂ ਕਿ ਇੱਕ ਸਾਇਆ ਹੋਵੇਂ,
ਚੇਤਾ ਵੀ ਗੁਵਾਇਆ ਤੇ ਯਾਦਾਂ ਚੋਂ ਵੀ ਸਾਨੂੰ ਤੂੰ ਭੁਲਾਇਆ ਸਦਾ i

ਅੱਖੀਆਂ ਦੇ ਮੋਤੀਆਂ ਦੀ ਤੇਰੇ ਅਸੀਂ ਹਰ ਦਮ ਕਦਰ ਕੀਤੀ,
ਤੇਰੇ ਦਿੱਤੇ ਜ਼ਖਮ ਧੋਣ ਲਈ ਹੰਝੂਆਂ ਨੂੰ ਅਸੀਂ ਵਹਾਇਆ ਸਦਾ i

ਵਸਲ ਅਤੇ ਹਿਜਰ ਕੀ ਹੈ ਇਸਦਾ ਤੂੰ ਨਾ ਕੋਈ ਇਲਮ ਜਾਣੇ,
ਦਿਲਬਰ ਦੇ ਦਿੱਲ ਨਾਲ ਵੀ ਦਿੱਲ ਨਾ ਤੂੰ ਵਟਾਇਆ ਸਦਾ i

ਗਮਾਂ ਦੀਆਂ ਅੱਗਾਂ ਨੂੰ ਰੱਖਿਆ ਮੈਂ ਸੀਨੇ ਵਿੱਚ ਦਫਨ ਕਰਕੇ,
ਵਰ੍ਹਦਾ ਰਿਹਾ ਦੂਰ ਪਰ ਧੁੱਪਾਂ ਵਾਂਗ ਸਾਨੂੰ ਤੂੰ ਤਪਾਇਆ ਸਦਾ i

ਦਿੱਲ ਨੂੰ ਇੱਕ ਹੋਰ ਹਾਦਸਾ ਦੇ ਜਾ ਅਸੀਂ ਹੱਸ ਕੇ ਜਰ ਲਵਾਂਗੇ,
ਜੁਲਮਾਂ ਅਤੇ ਗਮਾਂ ਦੀ ਫ਼ੋਜ ਨੂੰ ਤੇਰੇ ਲਈ ਅਸੀਂ ਹਰਾਇਆ ਸਦਾ i

ਆਰ.ਬੀ.ਸੋਹਲ
 
Top