ਇੱਕ ਮੈ ਹੋਵਾਂ ਇੱਕ ਤੂੰ ਹੋਵੇਂ

ਇੱਕ ਮੈ ਹੋਵਾਂ ਇੱਕ ਤੂੰ ਹੋਵੇਂ,
ਦੋ ਸੁਰ ਹੋਵਣ ਇਕ ਤਾਲ ਹੋਵੇ,
ਦਿਲ ਵਿੱਚ ਵੱਸੇਂ ਸਦਾ ਹੋਵੇਂ ਨਾ ਪਰੇ,
ਇੱਕ ਮੈ ਹੋਵਾਂ ਇੱਕ ਤੂੰ ਹੋਵੇਂ.......

ਮਿਠਾ ਮਿਠਾ ਛੋਰ ਪਾਇਆ ਝਾਂਜਰਾਂ ਦੇ ਬੋਰ ਵੇ,
ਹਰ ਪਾਸੇ ਤੁਹੀ ਮੇਨੂੰ ਦਿਸੇ ਨਾ ਕੋਈ ਹੋਰ ਵੇ,
ਦਿਲ ਦੀਆਂ ਸਦਰਾਂ ਚ' ਘਰ ਤੂੰ ਕਰੇਂ,
ਇੱਕ ਮੈ ਹੋਵਾਂ ਇੱਕ ਤੂੰ ਹੋਵੇਂ..............

ਇੱਕ ਇੱਕ ਸਾਹ ਉੱਤੇ ਲਿਖਾਂ ਨਾਮ ਤੇਰਾ ਵੇ ,
ਅਖਾਂ ਚ' ਉਤਾਰਾਂ ਲਾ ਤੂੰ ਦਿਲ ਵਿੱਚ ਡੇਰਾ ਵੇ ,
ਵੇਖਾਂ ਸਾਰੀ ਰਾਤ ਤੇਨੂੰ ਦਿਨ ਨਾ ਚੜੇ,
ਇੱਕ ਮੈ ਹੋਵਾਂ ਇੱਕ ਤੂੰ ਹੋਵੇਂ..............

ਤੇਰੇ ਉਤੋਂ ਵਾਰਾਂ ਮੈ ਤਾਂ ਖੁਸ਼ੀਆਂ ਤੇ ਖੇੜੇ ਵੇ,
ਗਮ ਮੈਨੂ ਦੇਦੇ ਸਾਰੇ ਰਹਿ ਗਏ ਨੇ ਜਿਹੜੇ ਵੇ,
ਰੱਬ ਤੋਂ ਦੁਆਵਾਂ ਮੰਗਾਂ ਤੋੜ ਤੂੰ ਚੜੇ,
ਇੱਕ ਮੈ ਹੋਵਾਂ ਇੱਕ ਤੂੰ ਹੋਵੇਂ..............

ਕਦੇ ਨਾ ਵਿਸ਼ੋੜਾ ਪਾਈ ਇਹੋ ਗੱਲ ਕਹਿੰਦਾ ਏ,
ਤੇਰੇ ਕੋਲੋਂ ਦੂਰ ਹੋਕੇ ਜਿਉਦਿਆਂ ਮਰੇ,
ਇੱਕ ਮੈ ਹੋਵਾਂ ਇੱਕ ਤੂੰ ਹੋਵੇਂ..............

ਆਰ.ਬੀ .ਸੋਹਲ

Top