ਇੱਕ ਰੀਝ ਹੈ (ਕਵਿਤਾ)/ ਅਮਨ ਕੋਰੀ

bhandohal

Well-known member
ਮੈਂ ਲੱਖ ਗਮਾਂ ਦਾ ਸਾਥੀ ਹਾਂ


ਤੂੰ ਖੁਸ਼ੀਆਂ ਦੀ ਪਰਛਾਈ ਏਂ
ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ
ਤੇਰੇ ਹੋਠਾਂ ਦੀ ਮੁਸਕਾਨ ਬਣਾਂ
ਇੱਕ ਰੀਝ ਹੈ...........

ਮੈਂ ਆਮ ਰਹਾਂ ਜਾਂ ਖਾਸ ਬਣਾਂ
ਤੇਰੇ ਮਨ ਦਾ ਇੱਕ ਅਹਿਸਾਸ ਬਣਾਂ
ਤੇਰੇ ਦਿਲ ਵਿੱਚ ਥਾਂ ਬੱਸ ਮਿਲ ਜਾਵੇ
ਚਾਹੇ ਦੋ ਪਲ ਦਾ ਮਹਿਮਾਨ ਬਣਾਂ
ਇੱਕ ਰੀਝ ਹੈ............

ਮੈਂ ਚਹੁੰਦਾ ਹਾਂ ਤੇਰੇ ਦਿਲ ਅੰਦਰ
ਕੋਈ ਖਾਬ ਨਾ ਮਰਿਆ ਰਹਿ ਜਾਵੇ
ਅੱਖੀਆਂ ਵਿੱਚ ਪਛਤਾਵੇ ਦਾ ਕੋਈ
ਨੀਰ ਨਾ ਰੁਕਿਆ ਰਹਿ ਜਾਵੇ
ਹਰ ਸੁਪਨਾ ਪੂਰਾ ਹੋ ਜਾਵੇ
ਮੈਂ ਐਸਾ ਇੱਕ ਵਰਦਾਨ ਬਣਾਂ
ਇੱਕ ਰੀਝ ਹੈ..............

ਮੈਂ ਚਾਹੁੰਦਾ ਹਾਂ ਤੇਰੀਆਂ ਅੱਖਾਂ ਵਿੱਚ
ਕੋਈ ਰੋਸਾ ਰਹੇ ਨਾ ਉਮਰਾਂ ਦਾ
ਤੂੰ ਮੇਰਾ ਸਿਰਨਾਵਾਂ ਬਣ ਜਾਵੇਂ
ਤੇ ਮੈਂ ਤੇਰੀ ਪਹਿਚਾਨ ਬਣਾਂ
ਇੱਕ ਰੀਝ ਹੈ.............

ਮੇਰੇ ਅਧਵਾਟੇ ਰਾਹਾਂ ਤੇ
ਤੇਰਾ ਸਾਥ ਜੇ ਮਿਲ ਜਾਵੇ
ਪੱਥਰਾਂ ਦਾ ਪੈਂਡਾ ਚੱਲ ਕੇ ਵੀ
ਇੱਕ ਮੰਜਿਲ ਮੈਂ ਆਸਾਨ ਬਣਾਂ
ਇੱਕ ਰੀਝ ਹੈ..............

ਮੇਰੇ ਸਾਹਾਂ ਵਿੱਚ ਤੇਰਾ ਵਾਸ ਰਹੇ
ਹੁਣ ਹੋਰ ਕੋਈ ਨਾ ਪਿਆਸ ਰਹੇ
ਮੇਰੀ ਹਰ ਸੋਚ ਵਿੱਚ ਤੂੰ ਹੋਵੇਂ
ਇਹ ਰੱਬ ਅੱਗੇ ਅਰਦਾਸ ਰਹੇ
ਜੇ ਭੁੱਲ ਭੁਲੇਖੇ ਤੈਨੂੰ ਭੁੱਲ ਜਾਵਾਂ
ਉਸ ਦਿਨ ਮੈਂ ਵਾਂਗ ਸ਼ਮਸ਼ਾਨ ਬਣਾਂ
ਇੱਕ ਰੀਝ ਹੈ ਮੇਰੇ ਦਿਲ ਵਿੱਚ ਕਿ
ਤੇਰੇ ਹੋਠਾਂ ਦੀ ਮੁਸਕਾਨ ਬਣਾਂ


aman
 
Top