ਅਜ ਨਵਾਂ ਇੱਕ ਯਾਰ ਬਣਾ ਲਿਆ ਤੂੰ ...

ਦਿਲ ਤੋੜ ਕੇ ਤੂੰ ਸਾਡਾ ਹੋਰਾਂ ਜੋੜ ਲਿਆ,
ਸਾਡਾ ਛਡਿਆ ਨਾ ਕਖ ਮੁਖ ਮੋੜ ਲਿਆ,
ਡੇਰਾ ਪੁੱਟ ਕੇ ਪੁਰਾਣਾ ਨਵਾਂ ਲਾ ਲਿਆ ਤੂੰ ,
ਅਜ ਨਵਾਂ ਇੱਕ ਯਾਰ ਬਣਾ ਲਿਆ ਤੂੰ ...

ਇਨਾ ਹੰਜੂਆਂ ਨੇ ਵੀ ਕਦੇ ਸੁਕਨਾ ਨਹੀ,
ਗਮ ਦੇ ਗੀਤਾਂ ਨੇ ਵੀ ਕਦੇ ਮੁਕਣਾ ਨਹੀਂ,
ਘਰ ਉਜਾੜਿਆ ਏ ਸਾਡਾ ਹੋਰ ਵਸਾ ਲਿਆ ਤੂੰ,
ਅਜ ਨਵਾਂ ਇੱਕ ਯਾਰ ਬਣਾ ਲਿਆ ਤੂੰ .....

ਤੇਨੂੰ ਜਿਗਰ ਦਾ ਰਤ ਮੈ ਪਿਲਾਉਂਦਾ ਰਿਹਾ,
ਕੀ ਹੁੰਦੀ ਏ ਵਫ਼ਾ ਮੈ ਸਮਜਾਉਂਦਾ ਰਿਹਾ,
ਦੀਵਾ ਬੁਜਾਇਆ ਏ ਤੂੰ ਸਾਡਾ ਆਪਣਾ ਜਗਾ ਲਿਆ ਤੂੰ,
ਅਜ ਨਵਾਂ ਇੱਕ ਯਾਰ ਬਣਾ ਲਿਆ ਤੂੰ.....

ਰਹਿਣਗੇ ਸੁਲਗਦੇ ਸਦਾ ਜਜਬਾਤ ਮੇਰੇ,
ਆਖਰੀ ਸਾਹ ਵੀ ਕਰ ਜਾਣੇ ਨਾਮ ਤੇਰੇ,
ਹੁਣ ਦਿਲ ਤੋਂ ਸਾਨੂੰ ਭੁਲਾ ਲਿਆ ਤੂੰ,
ਅਜ ਨਵਾਂ ਇੱਕ ਯਾਰ ਬਣਾ ਲਿਆ ਤੂੰ .....

ਆਰ.ਬੀ.ਸੋਹਲ
 
Top