ਕਰ ਜ਼ੁਲਮ ਤੂੰ ਜਿੰਨੇ ਕਰਨੇ ਵੇ...

ਕਰ ਜ਼ੁਲਮ ਤੂੰ ਜਿੰਨੇ ਕਰਨੇ ਵੇ,
ਮੈ ਤੇਰੀ ਖੈਰ ਹੀ ਮੰਗਦੀ ਹਾਂ ,
ਮੈਨੂੰ ਪਿਆਰ ਤੇਰੇ ਨਾਲ ਗੂੜਾ ਵੇ,
ਇਹ ਕਹਿਣੋ ਮੈ ਨਹੀਂ ਸੰਗਦੀ ਹਾਂ !

ਕਰ ਚੇਤੇ ਉਹ ਰਾਤਾਂ ਚਾਨਣਨੀਆਂ ,
ਜਦੋਂ ਸਾਰੀ ਰਤ ਬਿਤਾਂਉਂਦੇ ਸੀ,
ਇੱਕ ਮੰਨਦਾ ਸੀ ਦੂਜਾ ਰੁੱਸ ਜਾਂਦਾ,
ਇੱਕ ਦੂਜੇ ਨੂੰ ਮਨਾਉਂਦੇ ਸੀ !

ਅਸਾਂ ਪਿਆਰ ਤੇਰੇ ਨਾਲ ਪਾਇਆ ਏ ,
ਤੇਨੂੰ ਦਿਲ ਦੇ ਵਿੱਚ ਵਸਾਇਆ ਏ,
ਨਾ ਅਖੋਂ ਉਹਲੇ ਹੋ ਸਜਨਾ ,
ਸਾਡੀ ਜਿੰਦ ਨੂੰ ਮਾਰ ਮੁਕਾਇਆ ਏ !

ਤੂੰ ਖੇਡ ਸਮਜਿਆ ਜਿਸਨੂ ਵੇ,
ਦੋ ਰੂਹਾਂ ਦੀ ਕਹਾਣੀ ਏ,
ਅਸੀਂ ਪਰ ਸਮੁੰਦਰੋਂ ਜਾਣਾ ਵੇ,
ਕਿਓਂ ਡਰਦਾ ਡੂੰਗਾ ਪਾਣੀ ਏ !

ਕਰ ਜ਼ੁਲਮ ਤੂੰ ਜਿੰਨੇ ਕਰਨੇ ਵੇ,
ਮੈ ਤੇਰੀ ਖੈਰ ਹੀ ਮੰਗਦੀ ਹਾਂ .....................

ਆਰ.ਬੀ.ਸੋਹਲ
 
Top