ਦਾਮਿਨੀ ਦੇ ਨਾਮ .....

Yaar Punjabi

Prime VIP
ਦਾਮਿਨੀ ਦੇ ਨਾਮ .............
ਦਾਮਿਨੀ ਤੇਰਾ ਮਰ ਜਾਣਾ
ਹੀ ਠੀਕ ਸੀ ।
ਪਲ ਪਲ ਦੀ ਮੋਤ ਨਾਲੋਂ
ਇੱਕ ਵਾਰ ਮਰਨਾ ਹੀ ਚੰਗਾ ਹੈ ।
ਜੰਗਲੀ ਵਹਿਸ਼ੀ ਲੋਕਾਂ ਤੋਂ ਦੂਰ ਜਾਣਾ ਹੀ ਠੀਕ ਹੈ ।
ਦੁੱਖ ਤੇਰੀ ਮੋਤ ਨਾਲੋਂ
ਤੇਰੀ ਮੋਤ ਉੱਤੇ ਹੋਣ ਵਾਲੀ ਰਾਜਨੀਤੀ ਦਾ ਹੈ ।
ਜਿਹਨਾਂ ਲੀਡਰਾਂ ਦੇ ਪਾਲੇ ਗੁੰਡਿਆਂ ਤੈਨੂੰ ਨੋਚਿਆ ।
ਹੁਣ ਉਹ ਹੀ ਤੈਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ।
ਚੰਗਾ ਹੋਇਆ ਤੂੰ ਜਿੰਦਾਂ ਨਹੀਂ ਰਹੀ ।
ਨਹੀਂ ਤਾਂ ਇਹ ਘਟੀਆ ਡਰਾਮਾ ਤੈਨੂੰ ਆਪ
ਦੇਖਣਾ ਪੈਣਾ ਸੀ ।
ਤੂੰ ਲੜੀ ਬਹਾਦਰੀ ਨਾਲ
ਪਰ ਇਹ ਵੱਖਰੀ ਗੱਲ ਤੂੰ ਹਾਰ ਗਈ ।
ਤੇਰੀ ਇਹ ਹਾਰ ਵੀ ਇੱਕ ਦਿਨ
ਜਿੱਤ ਦਾ ਸੁਨੇਹਾ ਲੈ ਕੇ ਆਏਗੀ ।
ਅੱਛਾ ਬਹਾਦਰ ਬੱਚੀ ਤੈਨੂੰ ਸਲਾਮ ।
.unknown writer
 
Top