ਕੋਹਲੀ ਆਈ.ਸੀ.ਸੀ ਟੀ-20 ਰੈਂਕਿੰਗ 'ਚ ਚੌਥੇ ਸਥਾਨ 'ਤੇ

[JUGRAJ SINGH]

Prime VIP
Staff member
ਦੁੱਬਈ- ਵਿਰਾਟ ਕੋਹਲੀ ਸੋਮਵਾਰ ਜਾਰੀ ਤਾਜ਼ਾ ਆਈ.ਸੀ.ਸੀ ਟੀ-20 ਰੈਂਕਿੰਗ 'ਚ ਇਕ ਸਥਾਨ ਖਿਸਕ ਗਿਆ ਹੈ ਪਰ ਫਿਰ ਵੀ ਚੌਥੇ ਸਥਾਨ 'ਤੇ ਕਾਬਜ਼ ਸਰਵਸ੍ਰੇਸ਼ਟ ਭਾਰਤੀ ਬੱਲੇਬਾਜ਼ ਹੈ। ਉਸ ਤੋਂ ਬਾਅਦ ਸੁਰੇਸ਼ ਰੈਣਾ 5ਵੇਂ ਤੇ ਯੁਵਰਾਜ ਸਿੰਘ 6ਵੇਂ ਸਥਾਨ 'ਤੇ ਬਣੇ ਹੋਏ ਹਨ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਜਿਸ ਨਾਲ ਇਹ ਸੂਚੀ 'ਚ ਇਕ ਸਥਾਨ ਉੱਪਰ ਪਹੁੰਚੇ। ਕੀਵੀ ਕਪਤਾਨ ਬ੍ਰੈਂਡਨ ਮੈਕੂਲਮ ਬੱਲੇਬਾਜ਼ੀ ਰੈਂਕਿੰਗ 'ਚ ਟੀਸੀ 'ਤੇ ਕਾਬਜ਼ ਹੈ ਅਤੇ ਇੰਗਲੈਂਡ ਦਾ ਏ.ਡੀ.ਹੇਲਸ ਦੂਜੇ ਸਥਾਨ 'ਤੇ ਹੈ। ਆਸਟਰੇਲੀਆ ਦੀ ਟੀਮ ਦਾ ਸਲਾਮੀ ਬੱਲੇਬਾਜ਼ ਆਰੋਨ ਫਿੰਚ 5 ਸਥਾਨਾਂ ਦੀ ਛਾਲ ਮਾਰ ਕੇ ਕੈਰੀਅਰ ਦੇ ਸਰਵਸ੍ਰੇਸ਼ਟ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਟੀ-20 ਗੇਂਦਬਾਜ਼ਾਂ ਦੀ ਸੂਚੀ 'ਚ ਹਾਲਾਂਕਿ ਕੋਈ ਵੀ ਭਾਰਤੀ ਗੇਂਦਬਾਜ਼ ਸਿਖਰਲੇ ਦਸਾਂ 'ਚ ਥਾਂ ਨਹੀਂ ਬਣਾ ਸਕਿਆ ਹੈ। ਵੈਸਟਇੰਡੀਜ਼ ਦਾ ਸੁਨੀਲ ਨਾਰਾਇਣ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ, ਪਾਕਿਸਤਾਨ ਦਾ ਸਈਦ ਅਜ਼ਮਲ ਦੂਜੇ ਸਥਾਨ 'ਤੇ ਅਤੇ ਨਿਊਜ਼ੀਲੈਂਡ ਦਾ ਨਾਥਨ ਮੈਕਲੂਮ ਤੀਜੇ ਸਥਾਨ 'ਤੇ ਹੈ। ਟੀ-20 ਆਲਰਾਊਂਡਰਾਂ ਦੀ ਸੂਚੀ 'ਚ ਭਾਰਤ ਵੱਲੋਂ ਸਿਰਫ ਯੁਵਰਾਜ ਸਿੰਘ ਸੂਚੀ 'ਚ ਤੀਜੇ ਸਥਾਨ 'ਤੇ ਕਾਇਮ ਹੈ। ਮੁਹੰਮਦ ਹਫੀਜ਼ ਟੀ-20 ਆਲਰਾਊਂਡਰਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਅਤੇ ਆਸਟਰੇਲੀਆ ਦਾ ਸ਼ੇਨ ਵਾਟਸਨ ਦੂਜੇ ਸਥਾਨ 'ਤੇ ਹੈ।
 
Top