ਵਨ-ਡੇ ਰੈਂਕਿੰਗ ਲਈ ਸ਼ੁਰੂ ਹੋਈ ਸੱਪ-ਪੌੜੀ ਵਾਲੀ ਖੇਡ

[JUGRAJ SINGH]

Prime VIP
Staff member
ਨਵੀਂ ਦਿੱਲੀ¸ ਭਾਰਤ ਨੇ ਨਿਊਜ਼ੀਲੈਂਡ ਦੌਰੇ ਵਿਚ ਲਗਾਤਾਰ ਦੋ ਵਨ ਡੇ ਹਾਰ ਕੇ ਆਪਣੀ ਨੰਬਰ ਵਨ ਰੈਂਕਿੰਗ ਆਸਟ੍ਰੇਲੀਆ ਨੂੰ ਗੁਆ ਦਿੱਤੀ ਹੈ ਪਰ ਉਸ ਕੋਲ ਹੁਣ ਵੀ ਚੋਟੀ 'ਤੇ ਪਰਤਣ ਦਾ ਮੌਕਾ ਹੈ। ਭਾਰਤ ਜਿੱਥੇ ਨਿਊਜ਼ੀਲੈਂਡ ਵਿਚ ਵਨ ਡੇ ਲੜੀ ਖੇਡ ਰਿਹਾ ਹੈ, ਉਥੇ ਹੀ ਆਸਟ੍ਰੇਲੀਆਈ ਦੀ ਟੀਮ ਇੰਗਲੈਂਡ ਦੀ ਮੇਜ਼ਬਾਨੀ ਕਰ ਰਹੀ ਹੈ। ਜੇਕਰ ਆਸਟ੍ਰੇਲੀਆ ਸ਼ੁੱਕਰਵਾਰ ਨੂੰ ਪਰਥ ਵਿਚ ਇੰਗਲੈਂਡ ਵਿਰੁੱਧ ਚੌਥਾ ਵਨ-ਡੇ ਹਾਰ ਜਾਂਦਾ ਹੈ ਤਾਂ ਭਾਰਤ ਕੋਲ ਫਿਰ ਤੋਂ ਨੰਬਰ ਵਨ ਬਣਨ ਦਾ ਮੌਕਾ ਰਹੇਗਾ। ਇਕ ਦਿਨਾ ਰੈਂਕਿੰਗ ਵਿਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਸਿਰਫ ਇਕ ਰੇਟਿੰਕ ਅੰਕ ਦਾ ਫਰਕ ਹੈ।
ਆਸਟ੍ਰੇਲੀਆ ਦੇ 118 ਅਤੇ ਭਾਰਤ ਦੇ 117 ਰੇਟਿੰਗ ਅੰਕ ਹਨ। ਜੇਕਰ ਆਸਟ੍ਰੇਲੀਆ ਸ਼ੁੱਕਰਵਾਰ ਨੂੰ ਹਾਰ ਜਾਂਦਾ ਹੈ ਤਾਂ ਭਾਰਤ ਦਾ ਚੋਟੀ 'ਤੇ ਬਣੇ ਰਹਿਣਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਭਾਰਤੀ ਟੀਮ ਸ਼ਨੀਵਾਰ ਨੂੰ ਆਕਲੈਂਡ ਵਿਚ ਤੀਜੇ ਵਨ-ਡੇ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ। ਜੇਕਰ ਭਾਰਤ ਇਸ ਵਨ ਡੇ ਜਿੱਤਦਾ ਹੈ ਤਾਂ ਉਹ ਨਾ ਸਿਰਫ ਲੜੀ ਨੂੰ ਰੋਮਾਂਚਕ ਬਣਾਏਗਾ, ਸਗੋਂ ਧੋਨੀ ਐਂਡ ਕੰਪਨੀ ਚੋਟੀ 'ਤੇ ਵੀ ਬਣੀ ਰਹੇਗੀ।
ਭਾਰਤ ਨੇ ਧੋਨੀ ਦੀ ਕਪਤਾਨੀ ਵਿਚ ਜਨਵਰੀ 2013 ਵਿਚ ਇੰਗਲੈਂਡ ਨੂੰ ਹਟਾ ਕੇ ਨੰਬਰ ਇਕ ਸਥਾਨ ਹਾਸਲ ਕੀਤਾ ਸੀ। ਆਸਟ੍ਰੇਲੀਆਈ ਇਸ ਤੋਂ ਪਹਿਲਾਂ ਸਤੰਬਰ 2009 ਤੋਂ ਅਗਸਤ 2012 ਤਕ ਨੰਬਰ ਇਕ ਰਿਹਾ ਸੀ।
 
Top