ਦੁਬਈ - ਆਸਟ੍ਰੇਲੀਆਈ ਕ੍ਰਿਕਟ ਟੀਮ ਏਸ਼ੇਜ਼ ਲੜੀ ਵਿਚ ਇੰਗਲੈਂਡ 'ਤੇ 5-0 ਨਾਲ ਜਿੱਤ ਦੇ ਨਾਲ ਆਈ. ਸੀ. ਸੀ. ਦੀ ਟੈਸਟ ਟੀਮਾਂ ਦੀ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਦੱਖਣ ਅਫਰੀਕਾ ਪਹਿਲੇ ਤੇ ਭਾਰਤ ਦੂਜੇ ਸਥਾਨ 'ਤੇ ਹੈ।ਆਸਟ੍ਰੇਲੀਆ ਨੇ ਐਤਵਾਰ ਨੂੰ ਸਿਡਨੀ ਵਿਚ ਖੇਡੇ ਗਏ ਪੰਜਵੇਂ ਤੇ ਆਖਰੀ ਟੈਸਟ ਵਿਚ ਇੰਗਲੈਂਡ ਨੂੰ 281 ਦੌੜਾਂ ਨਾਲ ਹਰਾਇਆ। ਇਸ ਲੜੀ ਵਿਚ ਆਸਟ੍ਰੇਲੀਆ ਨੂੰ 10 ਅੰਕ ਪ੍ਰਾਪਤ ਹੋਏ ਤੇ ਉਹ 111 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ।
ਭਾਰਤ ਦੇ 117 ਅੰਕ ਤੇ ਦੱਖਣੀ ਅਫਰੀਕਾ ਦੇ 133 ਅੰਕ ਹਨ। ਇੰਗਲੈਂਡ ਚੌਥੇ ਨੰਬਰ 'ਤੇ ਖਿਸਕ ਗਿਆ। ਉਸਦੇ ਖਾਤੇ ਵਿਚ ਹੁਣ 107 ਅੰਕ ਹਨ।