ਫਿੰਚ ਦੇ ਤੂਫਾਨੀ ਸੈਂਕੜੇ ਨਾਲ ਇੰਗਲੈਂਡ ਹਾਰਿਆ, ਆ&#26

[JUGRAJ SINGH]

Prime VIP
Staff member
ਮੈਲਬੋਰਨ- ਓਪਨਰ ਆਰੋਨ ਫਿੰਚ (121) ਦੇ ਤੂਫਾਨੀ ਸੈਂਕੜੇ ਨਾਲ ਆਸਟ੍ਰੇਲੀਆ ਨੇ ਆਪਣੀ ਜੇਤੂ ਦੌੜ ਦੌੜਦੇ ਹੋਏ ਇੰਗਲੈਂਡ ਨੂੰ ਐਤਵਾਰ ਨੂੰ ਪਹਿਲੇ ਵਨ ਡੇ ਵਿਚ 26 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ।
ਇੰਗਲੈਂਡ ਨੇ ਗੈਰੀ ਬੈਲੇਂਸ (79) ਤੇ ਇਯੋਨ ਮੋਰਗਨ (50) ਦੇ ਅਰਧ ਸੈਂਕੜਿਆਂ ਨਾਲ ਨਿਰਧਾਰਿਤ 50 ਓਵਰਾਂ ਵਿਚ ਸੱਤ ਵਿਕਟਾਂ ਤੇ 269 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਫਿੰਚ (121) ਤੇ ਡੇਵਿਡ ਵਾਰਨਰ (65) ਵਿਚਾਲੇ ਪਹਿਲੀ ਵਿਕਟ ਲਈ 163 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਇਸ ਟੀਚੇ ਨੂੰ ਬੌਣਾ ਸਾਬਤ ਕਰ ਦਿੱਤਾ।
ਆਸਟ੍ਰੇਲੀਆ ਨੇ 45.4 ਓਵਰਾਂ ਵਿਚ ਹੀ ਚਾਰ ਵਿਕਟਾਂ 'ਤੇ 270 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਏਸ਼ੇਜ਼ ਨੂੰ 5-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਪਹਿਲਾਂ ਵਨ ਡੇ ਜਿੱਤ ਕੇ ਆਸਟ੍ਰੇਲੀਆ ਨੇ ਇੰਗਲੈਂਡ ਵਿਰੁੱਧ ਜਿੱਤ ਦਾ ਛੱਕਾ ਲਗਾਇਆ। 'ਮੈਨ ਆਫ ਦਿ ਮੈਚ' ਫਿੰਚ ਨੇ 128 ਗੇਂਦਾਂ ਵਿਚ 121 ਦੌੜਾਂ ਵਿਚ 12 ਚੌਕੇ ਲਗਾਏ। ਫਿੰਚ ਦਾ ਇਹ ਦੂਜਾ ਵਨ ਡੇ ਸੈਂਕੜਾ ਸੀ।
 
Top