ਕਰਾਚੀ - ਪਾਕਿਸਤਾਨ ਦੀ ਰਾਸ਼ਟਰੀ ਚੋਣ ਕਮੇਟੀ ਨੇ ਬੰਗਲਾਦਾਸ਼ ਵਿਚ ਹੋਣ ਵਾਲੀ ਵਿਸ਼ਵ ਟੀ-20 ਕ੍ਰਿਕਟ ਚੈਂਪੀਅਨਸ਼ਿਪ ਲਈ ਅਨੁਭਵੀ ਆਲ ਰਾਊਂਡਰ ਅਬਦੁਲ ਰਜਾਕ ਨੂੰ 30 ਸੰਭਾਵਿਤ ਖਿਡਾਰੀਆਂ ਦੀ ਸ਼ੁਰੂਆਤੀ ਸੂਚੀ 'ਚ ਥਾਂ ਨਹੀਂ ਦਿੱਤੀ ਹੈ। ਚੋਣ ਕਰਤਾਵਾਂ ਨੇ ਹਾਲਾਂਕਿ ਟੀਮ ਤੋਂ ਬਾਹਰ ਚਲ ਰਹੇ ਵਿਕਟ ਕੀਪਰ ਕਾਮਰਾਨ ਅਕਮਲ ਅਤੇ ਸਾਬਕਾ ਕਪਤਾਨ ਸ਼ੋਇਬ ਮਲਿਕ ਨੂੰ ਸੰਭਾਵਿਤ ਖਿਡਾਰੀਆਂ ਵਿਚ ਸ਼ਾਮਲ ਕੀਤਾ ਹੈ। ਜ਼ਖਮੀ ਤੇਜ਼ ਗੇਂਦਬਾਜ਼ਾਂ ਓਮਰ ਗੁਲ ਅਤੇ ਮੁਹੰਮਦ ਇਰਫਾਨ ਨੂੰ ਵੀ ਸੰਭਾਵਿਤ ਖਿਡਾਰੀਆਂ 'ਚ ਸ਼ਾਮਲ ਕੀਤਾ ਹੈ। ਚੋਣਕਰਤਾਂ ਨੇ ਇਸ ਦੇ ਨਾਲ ਹੀ ਯੂ.ਏ.ਈ 'ਚ ਮਾਰਚ 'ਚ ਹੋਣ ਵਾਲੇ ਆਈ.ਸੀ.ਸੀ ਨੌਜਵਾਨ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ।