ਹੈਮਿਲਟਨ- ਨਿਊਜ਼ੀਲੈਂਡ ਨੂੰ ਭਾਰਤ ਖਿਲਾਫ ਮੌਜੂਦਾ ਇਕ ਦਿਨਾ ਲੜੀ 'ਚ ਕਰਾਰਾ ਝਟਕਾ ਲੱਗਿਆ ਹੈ ਕਿਉਂਕਿ ਉਸ ਦੀ ਤੇਜ਼ ਗੇਂਦਬਾਜ਼ੀ ਦੀ ਨਵੀਂ ਸਨਸਨੀ ਐਡਮ ਮਿਲਨ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਜਾਣ ਕਾਰਨ ਬਾਕੀ ਬਚੇ ਮੈਚਾਂ 'ਚ ਨਹੀਂ ਖੇਡ ਸਕੇਗਾ। ਮਿਲਨ ਦੀ ਥਾਂ ਮੱਧ ਗਤੀ ਦੇ ਤੇਜ਼ ਗੇਂਦਬਾਜ਼ ਹਾਮਿਸ਼ ਬੇਨੇਟ ਨੂੰ ਨਿਊਜ਼ੀਲੈਂਡ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਨੇਪੀਅਰ ਵਿਖੇ ਐਤਵਾਰ ਨੂੰ ਹੋਏ ਪਹਿਲੇ ਵਨ-ਡੇ 'ਚ ਮਿਲਨ ਨੇ 7.3 ਓਵਰ 'ਚ ਇਕ ਵਿਕਟ ਲਈ ਸੀ ਅਤੇ ਉਹ ਭਾਰਤੀ ਪਾਰੀ ਦੇ 41ਵੇਂ ਓਵਰ 'ਚ ਮੈਦਾਨ ਤੋਂ ਬਾਹਰ ਚਲਾ ਗਿਆ ਸੀ। ਮਿਲਨ ਨੇ ਹਾਲ ਹੀ 'ਚ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ 153 ਕਿ.ਮੀ ਪ੍ਰਤਰੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਕੀਤੀ ਸੀ। ਮਿਲਨ ਦੀ ਹੈਮਿਲਟਨ 'ਚ ਐਮ.ਆਈ.ਆਰ ਕਰਾਈ ਗਈ ਜਿਸ ਤੋਂ ਪਤਾ ਲੱਗਿਆ ਕਿ ਉਸ ਦੀਆਂ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਹੈ ਅਤੇ ਉਸ ਨੂੰ ਲਗਭਗ 6 ਹਫਤਿਆਂ ਤੱਕ ਰੀਹੈਬਲੀਟੇਸ਼ਨ 'ਚੋਂ ਗੁਜ਼ਰਨਾ ਹੋਵੇਗਾ।