ਦਿੱਲੀ ਤੇ ਐਨਸੀਆਰ 'ਚ ਸੀਜਨ ਦਾ ਪਹਿਲਾ ਸੰਘਣਾ ਕੋਹਰ&#2

[JUGRAJ SINGH]

Prime VIP
Staff member
ਨਵੀਂ ਦਿੱਲੀ, 16 ਦਸੰਬਰ (ਏਜੰਸੀ) - ਦਿੱਲੀ ਐਨਸੀਆਰ ਸੋਮਵਾਰ ਨੂੰ ਕੋਹਰੇ ਦੀ ਚਾਦਰ 'ਚ ਸਿਮਟੀ ਹੋਈ ਨਜ਼ਰ ਆਈ। ਸੋਮਵਾਰ ਸਵੇਰ ਤੋਂ ਹੀ ਦਿੱਲੀ ਐਨਸੀਆਰ 'ਚ ਸੰਘਣਾ ਕੋਹਰਾ ਛਾਇਆ ਹੋਇਆ ਹੈ। ਕੁੱਝ ਇਲਾਕਿਆਂ 'ਚ ਵਿਜੀਬਿਲਟੀ ਬੇਹੱਦ ਘੱਟ ਹੈ। ਕੋਹਰੇ ਦੀ ਵਜ੍ਹਾ ਨਾਲ ਆਵਾਜਾਈ 'ਚ ਬਹੁਤ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਹ ਮੌਸਮ ਦਾ ਪਹਿਲਾ ਸੰਘਣਾ ਕੋਹਰਾ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ ਐਨਸੀਆਰ 'ਚ ਕੋਹਰਾ ਇਸੇ ਤਰ੍ਹਾਂ ਅਗਲੇ ਕੁੱਝ ਦਿਨਾਂ ਤੱਕ ਬਣਿਆ ਰਹੇਗਾ। ਕੋਹਰੇ ਨੇ ਸੜਕ ਤੇ ਰੇਲ ਦੀ ਰਫਤਾਰ 'ਤੇ ਬ੍ਰੇਕ ਲਗਾ ਦਿੱਤੀ ਹੈ। ਹਵਾਈ ਸਫਰ 'ਤੇ ਵੀ ਕੋਹਰੇ ਦਾ ਅਸਰ ਦਿੱਖ ਰਿਹਾ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦੋਂ ਕਿ ਕਈ ਰੇਲ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ।
 
Top