ਮੀਂਹ ਨੇ ਦਿਵਾਈ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾ&#26

Gill Saab

Yaar Malang
ਨਵੀਂ ਦਿੱਲੀ- ਦਿੱਲੀ ਅਤੇ ਐਨ. ਸੀ. ਆਰ. 'ਚ ਤੇਜ਼ ਧੁੱਪ ਅਤੇ ਅੱਤ ਦੀ ਗਰਮੀ ਤੋਂ ਬੇਹਾਲ ਲੋਕਾਂ ਨੂੰ ਰਾਹਤ ਦਿਵਾਉਂਦੇ ਹੋਏ ਮੌਸਮ ਨੇ ਕਰਵਟ ਲਈ। ਦੁਪਹਿਰ 'ਚ ਬੱਦਲ ਅਸਮਾਨ 'ਤੇ ਨਜ਼ਰ ਆਉਣ ਲੱਗੇ ਅਤੇ ਇਥੇ ਗਰਜ ਨਾਲ ਮੀਂਹ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬਦਲੇ ਹੋਏ ਮੌਸਮ ਅਤੇ ਮੀਂਹ ਦਾ ਮਜ਼ਾ ਲੈਣ ਲਈ ਲੋਕ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਿਕਲ ਆਏ।

ਜ਼ਿਕਰਯੋਗ ਹੈ ਕਿ ਇਸ ਵਾਰ ਮੌਸਮ ਵਿਭਾਗ ਨੇ ਸਮੇਂ 'ਤੇ ਮਾਨਸੂਨ ਆਉਣ ਦੀ ਭਵਿੱਖਬਾਣੀ ਕੀਤੀ ਹੈ। 1 ਜੂਨ ਨੂੰ ਹੀ ਕੇਰਲ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਸੀ। ਇਸ ਤੋਂ ਬਾਅਦ ਦੱਖਣ ਭਾਰਤ ਦੇ ਕਈ ਸੂਬਿਆਂ 'ਚ ਮਾਨਸੂਨ ਦੀ ਤੇਜ਼ ਬਾਰਿਸ਼ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬਾਰਿਸ਼ ਕਾਰਨ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਖੇਤਰਾਂ 'ਚ ਵੀ ਗਰਮੀ ਤੋਂ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਕਰੀਬ 2 ਵਜੇ ਤੱਕ ਦਿੱਲੀ 'ਚ ਤਾਪਮਾਨ 44 ਡਿਗਰੀ ਦੇ ਨਜ਼ਦੀਕ ਸੀ।
 
Top