ਦਿੱਲੀ 'ਚ ਸ਼ਰਤਾਂ ਦੇ ਨਾਲ ਪਾਣੀ ਮੁਫਤ

[JUGRAJ SINGH]

Prime VIP
Staff member
ਨਵੀਂ ਦਿੱਲੀ- ਜਿਸ ਵਾਅਦਿਆਂ ਨਾਲ ਆਮ ਆਦਮੀ ਪਾਰਟੀ ਸੱਤਾ ਤੱਕ ਪੁੱਜੀ, ਉਨ੍ਹਾਂ ਵਾਅਦਿਆਂ ਨੂੰ ਪੂਰੇ ਕਰਨ 'ਚ ਪਾਰਟੀ ਜੁਟ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਉਸ ਨੇ ਕੋਈ ਅਸੰਭਵ ਵਾਅਦੇ ਜਨਤਾ ਨਾਲ ਨਹੀਂ ਕੀਤੇ ਹਨ। ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜਲ ਬੋਰਡ ਦੇ ਅਧਿਕਾਰੀਆਂ ਦੀ ਬੈਠਕ ਤੋਂ ਬਾਅਦ ਪਾਰਟੀ ਦੇ ਅਹਿਮ ਮੈਂਬਰ ਕੁਮਾਰ ਵਿਸ਼ਵਾਸ ਮੀਡੀਆ ਦੇ ਸਾਮਹਣੇ ਆਏ, ਉਨ੍ਹਾਂ ਨੇ ਕਿਹਾ ਜੋ ਵਾਅਦਾ ਕੀਤਾ ਸੀ ਉਹ ਨਿਭਾਉਣ ਜਾ ਰਹੇ ਹਾਂ। ਦਿੱਲੀ ਦੀ ਜਨਤਾ ਨੂੰ 1 ਜਨਵਰੀ 2014 ਤੋਂ ਹਰ ਦਿਨ 700 ਲੀਟਰ ਪਾਣੀ ਮੁਫ਼ਤ 'ਚ ਮਿਲੇਗਾ। ਉੁਨ੍ਹਾਂ ਨੇ ਕਿਹਾ ਕਿ ਮਹੀਨੇ 'ਚ ਇਕ ਪਰਿਵਾਰ ਨੂੰ 20 ਹਜ਼ਾਰ ਲੀਟਰ ਪਾਣੀ ਮੁਫ਼ਤ ਦਿੱਤਾ ਜਾਵੇਗਾ, ਇਸ ਨਾਲ ਜ਼ਿਆਦਾ ਖਪਤ ਕਰਨ 'ਤੇ ਬਿੱਲ ਵਸੂਲਿਆ ਜਾਵੇਗਾ। ਅਰਵਿੰਦ ਕੇਜਰੀਵਾਲ ਫਿਲਹਾਲ ਬੀਮਾਰ ਹਨ ਪਰ ਫਿਰ ਵੀ ਅੱਜ ਦਿਨ ਭਰ ਆਪਣੇ ਕੰਮ 'ਚ ਜੁਟੇ ਰਹੇ। ਵਿਸ਼ਵਾਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਜਲਦ ਹੀ ਬਿਜਲੀ ਨੂੰ ਲੈ ਕੇ ਕੀਤੇ ਗਏ ਵਾਅਦਿਆਂ 'ਤੇ ਪਾਰਟੀ ਫੈਸਲਾ ਲਵੇਗੀ। ਉੱਥੇ ਹੀ ਕਾਂਗਰਸ ਦੇ ਬੁਲਾਰੇ ਮਤੀਨ ਅਹਿਮਦ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰੀ ਖਜ਼ਾਨੇ 'ਤੇ ਬੋਝ ਵਧੇਗਾ, ਇਸ ਦਾ ਨਤੀਜਾ ਦੂਜੀਆਂ ਸਕੀਮਾਂ 'ਤੇ ਪਵੇਗਾ। ਕੁਝ ਸਮੇਂ ਬਾਅਦ ਇਸ ਦਾ ਗਲਤ ਅਸਰ ਸਾਫ ਦਿੱਸੇਗਾ।
 
Top