ਦਿੱਲੀ ਮੰਤਰੀ ਮੰਡਲ ਅੱਜ ਦੇ ਸਕਦਾ ਹੈ ਜਨ ਲੋਕਪਾਲ ਬ&#2

[JUGRAJ SINGH]

Prime VIP
Staff member
ਨਵੀਂ ਦਿੱਲੀ, 28 ਜਨਵਰੀ (ਏਜੰਸੀ) - ਜਨ ਲੋਕਪਾਲ ਬਿੱਲ ਨੂੰ ਅੱਜ ਦਿੱਲੀ ਮੰਤਰੀ ਮੰਡਲ ਦੀ ਮਨਜ਼ੂਰੀ ਮਿਲ ਸਕਦੀ ਹੈ, ਕਿਉਂਕਿ ਉਸ ਦੇ ਮਸੌਦੇ ਨੂੰ ਮੁੱਖ ਸਕੱਤਰ ਦੀ ਅਗਵਾਈ ਵਾਲੀ ਕਮੇਟੀ ਨੇ ਲਗਭਗ ਅੰਤਿਮ ਰੂਪ ਦੇ ਦਿੱਤਾ ਹੈ। ਇੱਕ ਅਧਿਕਾਰੀ ਦੇ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਇੱਕ ਬੈਠਕ 'ਚ ਇਸ ਬਿੱਲ 'ਤੇ ਲੰਮੀ ਚਰਚਾ ਕੀਤੀ ਜਿਸ 'ਚ ਵਕੀਲ ਤੇ 'ਆਪ' ਨੇਤਾ ਪ੍ਰਸ਼ਾਂਤ ਭੂਸ਼ਨ, ਵਕੀਲ ਰਾਹੁਲ ਮਹਿਰਾ ਮੰਤਰੀ ਮੰਡਲ ਸਹਿਯੋਗੀਆਂ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ। ਇਕ ਅਧਿਕਾਰੀ ਦੇ ਅਨੁਸਾਰ ਇਹ ਭ੍ਰਿਸ਼ਟਾਚਾਰ ਨਿਰੋਧਕ ਬਿੱਲ ਕਾਫ਼ੀ ਹੱਦ ਤੱਕ ਉਤਰਾਖੰਡ ਲੋਕਾਯੁਕਤ ਬਿੱਲ 'ਤੇ ਅਧਾਰਤ ਹੈ। ਹਾਲਾਂਕਿ ਇਹ ਕੁੱਝ ਮਾਅਨਿਆਂ 'ਚ ਭਿੰਨ ਹੈ। ਮੁੱਖ ਮੰਤਰੀ ਵੀ ਇਸ ਦੇ ਦਾਇਰੇ 'ਚ ਹਨ।
 
Top