ਨੀ ਤੂੰ ਉੱਚੇ ਖਾਨਦਾਨ ਦੀ ਤੇ ਮੁੰਡਾ ਮੈਂ ਗਰੀਬਾਂ ਦ&#2

Jeeta Kaint

Jeeta Kaint @
ਨੀ ਤੂੰ ਉੱਚੇ ਖਾਨਦਾਨ ਦੀ ਤੇ ਮੁੰਡਾ ਮੈਂ ਗਰੀਬਾਂ ਦਾ,
ਤੇਰੀ ਬੜੀ ਕਿਸਮਤ ਤੇਜ ਤੇ ਖੋਟਾ ਬੜਾ ਮੈਂ ਨਸੀਬਾਂ ਦਾ,
ਕਦੇ ਝੂਠ ਬੋਲਿਆ ਨਹੀਂ ਤੇਰੇ ਪਿੱਛੇ ਲੱਗ ਕੇ,
ਬਸ ਇਸੇ ਗੱਲੋਂ ਸੋਹਣੀਏ ਨੀ ਗਈ ਛੱਡ ਕੇ।।
ਨੀ ਤੂੰ ਸੂਟਾਂ ਦੀ ਸ਼ੁਕੀਨ ਮੇਰੇ ਸੂਤ ਤੇ ਨੇ ਟਾਕੀਆਂ,
ਤੇਰੇ ਹੱਥਾਂ ਵਿੱਚ ਮੁੰਦੀਆਂ ਸਾਡੇ ਖੁਰਪੇਤੇ ਦਾਤੀਆਂ,
ਗੁਜ਼ਾਰਾ ਕਰੀਦਾ ਏ ਨਿੱਤ ਵੱਟਾਂ ਤੋਂ ਕੱਖ ਵੱਢ ਵੱਢ ਕੇ,
ਬਸ ਇਸੇ ਗੱਲੋਂ ਸੋਹਣੀਏ ਨੀ ਗਈ ਛੱਡ ਕੇ।।
ਨੀ ਤੂੰ ਬੁਲਟਾਂ ਤੇ ਝੂਟੇ ਟੁੱਟੀ ਸਾਡੇ ਸੈਕਲ ਦੀ ਚੇਨ,
ਕੱਚਾ ਰਾਹ ਮੇਰੇ ਪਿੰਡ ਦਾ ਤੇਰੇ ਪਿੰਡ ਦੀ ਸੜਕਆ ਮੇਨ,
ਤੇਰਾ ਰੰਗ ਕਾਲਾ ਹੁੰਦਾ ਸੀ ਧੁੱਪ ਵੱਜ ਵੱਜ ਕੇ,
ਬਸ ਇਸੇ ਗੱਲੋਂ ਸੋਹਣੀਏ ਨੀ ਗਈ ਛੱਡ ਕੇ।।
ਤੇਰੇ ਹੋਣ ਇੱਕ ਤੋਂ ਸੱਠ ਸਾਡਾ ਇੱਕ ਇੱਕ ਵਿੱਚ ਚਲਦਾ,
ਨੀ ਤੂੰ ਪਾਈ ਨਾ ਚਿੱਠੀ ਐਵੇਂ ਰਿਹਾ ਮੈਂ ਸੁਨੇਹੇ ਘੱਲਦਾ,
ਤੂੰ ਚੜ ਗਈ ਜਹਾਜ਼ ਹੁਣ ਗੱਜ ਵੱਜ ਕੇ,..
ਬਸ ਇਸੇ ਗੱਲੋਂ ਸੋਹਣੀਏ ਨੀ ਗਈ ਛੱਡ ਕੇ...


writer : unkown
 
U

userid97899

Guest
Re: ਨੀ ਤੂੰ ਉੱਚੇ ਖਾਨਦਾਨ ਦੀ ਤੇ ਮੁੰਡਾ ਮੈਂ ਗਰੀਬਾਂ &#2598

att aa janab :clap
 

Gill Saab

Yaar Malang
Re: ਨੀ ਤੂੰ ਉੱਚੇ ਖਾਨਦਾਨ ਦੀ ਤੇ ਮੁੰਡਾ ਮੈਂ ਗਰੀਬਾਂ &#2598

laajwaaab :clap
 
Top