ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਹਣੀਏ ਨੀ !

ਜੇ ਮੈਂ ਹੁੰਦਾ ਤੋਤਾ ਤੇ
ਤੂੰ ਮੈਨਾ ਸੋਹਣੀਏ ਨੀ
ਆਪਾ ਬੜੇ ਦੁਖੀ ਰਹਿਣਾ ਸੀ !
ਮੈਂ ਕਿਸੇ ਬਾਹਮਣ ਤੇ ਤੂੰ ਕਿਸੇ
ਪੈਸੇ ਵਾਲੇ ਦੇ ਪਿੰਜਰੇ ਚ ਰਹਿਣਾ ਸੀ !

ਲੀਚੀਆਂ ਦੇ ਅੰਬਾਂ ਦੇ ਬਾਗ
ਨਹੀ ਸੀ ਲਭਣੇ
ਸਹਿਰਾਂ ਵਿੱਚ ਸੁਕੇ
ਕਟਾਣੂ ਪੈਦੇਂ ਚੱਬਣੇ
ਰੁਖਾਂ ਤੋਂ ਵਗੈਰ ਦਸ ਸੋਹਣੀਏ ਨੀ
ਉਜੜੇ ਘਰਾਂ ਵਿੱਚ ਰਹਿਣਾ ਸੀ !
ਜੇ ਮੈਂ ਹੁੰਦਾ ਤੋਤਾ ਤੇ
ਤੂੰ ਮੈਨਾ ਸੋਹਣੀਏ ਨੀ
ਆਪਾ ਬੜੇ ਦੁਖੀ ਰਹਿਣਾ ਸੀ !

ਇੱਕ ਦਿਨ ਸੋਹਣੀਏ ਨੀ
ਤੂੰ ਵੀ ਪਛਤਾਉਣਾ ਸੀ
ਕਿਹੜੀ ਗਲੋਂ ਦਿਲ
ਇਸ ਤੋਤੇ ਨਾਲ ਲਾਉਣਾ ਸੀ
ਲੇਕੇ ਲਾਵਾਂ ਕਿਸੇ ਕਾਂ ਨਾਲ ਸੋਹਣੀਏ ਨੀ
ਤੂੰ ਵਲੈਤ ਜਾ ਬਹਿਣਾ ਸੀ !
ਜੇ ਮੈਂ ਹੁੰਦਾ ਤੋਤਾ ਤੇ
ਤੂੰ ਮੈਨਾ ਸੋਹਣੀਏ ਨੀ
ਆਪਾ ਬੜੇ ਦੁਖੀ ਰਹਿਣਾ ਸੀ !

ਇਨਸਾਨ ਪਹਿਲਾ ਸਾਡਾ ਘਰ
ਨੇ ਉਜਾੜ੍ ਦਿੰਦੇ
ਦਿਨ ਰਾਤ ਪੁੰਨ ਖੱਟਦੇ
ਚੋਗਾ ਚੋਰਾਹੇ ਚ ਖਿਲਾਰ ਦਿੰਦੇ
ਸਹਿਰਾਂ ਦੇ ਜਂਜਾਲ ਵਿੱਚ ਚੁੰਝ ਲਿਸਕਾ ਕੇ
ਕਿਹੜੀ ਡਾਲ ਉੱਤੇ ਬਹਿਣਾ ਸੀ !
ਜੇ ਮੈਂ ਹੁੰਦਾ ਤੋਤਾ ਤੇ
ਤੂੰ ਮੈਨਾ ਸੋਹਣੀਏ ਨੀ
ਆਪਾ ਬੜੇ ਦੁਖੀ ਰਹਿਣਾ ਸੀ !

ਸੱਜ ਧੱਜ ਜਦੋਂ ਤੂੰ ਬਾਹਮਣ
ਦੀ ਹੱਟੀ ਉੱਤੇ ਆਉਣਾ ਸੀ !
ਦੇਖ ਮੈਨੂੰ ਕਾਰਡ ਕੱਡ ਦੇ ਨੂੰ
ਮਿਨਾ ਮਿਨਾ ਮੁਸਕਾਉਣਾ ਸੀ
ਤੇਰੇ ਮੇਰੇ ਭੱਵਿਖ ਦਾ ਕਾਰਡ ਸੋਹਣੀਏ ਨੀ
ਦੱਸ ਕੇਸਤੋਂ ਮੈਂ ਕਢਾਉਣਾ ਸੀ !
ਜੇ ਮੈਂ ਹੁੰਦਾ ਤੋਤਾ ਤੇ
ਤੂੰ ਮੈਨਾ ਸੋਹਣੀਏ ਨੀ
ਆਪਾ ਬੜੇ ਦੁਖੀ ਰਹਿਣਾ ਸੀ !
 
Top