ਜ਼ਾਮ ਵੀ ਤਮਾਮ

bhandohal

Well-known member
ਹਰ ਸ਼ਾਮ ਨੂੰ ਇਸ ਤਰਾਂ ਹੀ ਅੰਜਾਮ ਦੇ ਦਿੰਦਾ ਹਾਂ,
ਤਰਸਦੇ ਹੋਂਠਾਂ ਨੂੰ ਮੈਂ ਇਕ ਜਾਮ ਦੇ ਦਿੰਦਾ ਹਾਂ,
ਰਟ ਪੀਣੇ ਦੀ ਨਹੀਂ ਦਿਲ ਦੇ ਜਖ਼ਮ ਭਰਨੇ ਦੀ,
ਤੜਫਦੇ ਜਿਗਰ ਨੂੰ ਕੁੱਝ ਅਰਾਮ ਦੇ ਦਿੰਦਾ ਹਾਂ,
ਜਾਨ ਤੇਰੀ ਹੈ ਤੇ ਇਹ ਜ਼ਿੰਦਗੀ ਵੀ ਤੇਰੀ,
ਜਾ ਮੈਂ ਤੈਨੂੰ ਦਿਲ ਤੋੜੇ ਦਾ ਇਨਾਮ ਦੇ ਦਿੰਦਾ ਹਾਂ,
ਰੂਹ ਪਿਆਸੀ ਹੈ ਤੇਰੇ ਪਿਆਰ ਬਿਨਾਂ,
ਇਸ ਲਈ ਜ਼ਾਮ ਵੀ ਤਮਾਮ ਦੇ ਦਿੰਦਾ ਹਾਂ,
ਜਿੰਨੀ ਤੇਰੇ ਤੋਂ ਨਿਭੀ ਨਿਭਾਈ ਤੂੰ ਵੀ,
ਜਿੰਨੀ ਮੇਰੇ ਤੋਂ ਨਿਭੇ ਤੇਰੇ ਨਾਮ ਦੇ ਦਿੰਦਾ ਹਾਂ,

by harry
 
Top