ਲੱਭਕੇ ਮੈਂ ਹਰ ਹੀ ਜਨਮ ਤੈਨੂੰ ਗਵਾ ਦਿੰਦਾ ਹਾਂ

Singh-a-lion

Prime VIP
ਲੱਭਕੇ ਮੈਂ ਹਰ ਹੀ ਜਨਮ ਤੈਨੂੰ ਗਵਾ ਦਿੰਦਾ ਹਾਂ
ਅਪਣੀ ਹਸਤੀ ਨੂੰ ਇੰਝ ਖੁਦ ਹੀ ਮਿਟਾ ਦਿੰਦਾ ਹਾਂ

ਮੇਰੀ ਤਕਦੀਰ ਤੂੰ ਅਪਣਾਉਦਾ ਦਿਲ ਕਿਉਂ ਨਾਹੀਂ
ਖੁਦ ਨੂੰ ਇਹ ਕਿਹੜੇ ਜੁਰਮ ਦੀ ਮੈਂ ਸਜਾ ਦਿੰਦਾ ਹਾਂ

ਛੋਹ ਤੇਰੀ ਦੇਵੇ ਜਖਮ ਕਰ ਮੇਰੇ ਰਾਜੀ ਰੂਹ ਦੇ
ਲੂਣ ਪਾ ਕੇ ਮੈਂ ਦਰਦ ਫਿਰ ਤੋਂ ਵਧਾ ਦਿੰਦਾ ਹਾਂ

ਪੈ ਕਬਰੀ ਰੂਹ ਨੂੰ ਜਦੋਂ ਚੈਨ ਨਾ ਲੱਭੇ ਯਾਰਾ
ਫਿਰ ਚੁਰਾਸੀ ਦਾ ਵੀ ਗੇੜਾ ਮੈਂ ਲਗਾ ਦਿੰਦਾ ਹਾਂ

ਲੱਭਕੇ ਮੈਂ ਹਰ ਹੀ ਜਨਮ ਤੈਨੂੰ ਗਵਾ ਦਿੰਦਾ ਹਾਂ
ਅਪਣੀ ਹਸਤੀ ਨੂੰ ਇੰਝ ਖੁਦ ਹੀ ਮਿਟਾ ਦਿੰਦਾ ਹਾਂ
 
Top