ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ

ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ i
ਪੁਰਾਣੇ ਖੱਤ ਤੇਰੇ ਮੈਂ ਅੱਜ ਵੀ ਪੜ ਰਿਹਾ ਹਾਂ i

ਸੋਚਦਾ ਹਾਂ ਢੇਰੀ ਕਰ ਖਤਾਂ ਨੂੰ ਮੈਂ ਸਾੜ ਦੇਵਾਂ,
ਬਿਖਰ ਨਾ ਜਾਣ ਕਿਧਰੇ ਹਵਾ ਤੋਂ ਡਰ ਰਿਹਾ ਹਾਂ i

ਕਤਰਾ ਕਤਰਾ ਕਰ ਮੈਂ ਲਹੂ ਨੂੰ ਨਿਚੋੜ ਦੇਵਾਂ,
ਰਹੇ ਨਾ ਨਿਸ਼ਾਨ ਤੇਰਾ ਦਿੱਲ ਤਲੀ ਤੇ ਧਰ ਰਿਹਾ ਹਾਂ i

ਐਨਾ ਸੋਖਾ ਨਹੀਂ ਕਿ ਇੰਝ ਹੀ ਤੈਨੂੰ ਭੁਲਾ ਦੇਵਾਂ,
ਬੂੰਦ-ਬੂੰਦ ਬਣਕੇ ਗਮਾਂ ਦੇ ਦਰਿਆ ‘ਚ ਮੈਂ ਹੜ ਰਿਹਾ ਹਾਂ i

ਮੁਖਾਲਿਫ ਹੈ ਹਵਾ ਥਿੜਕ ਜਾਣ ਨਾ ਪੈਰ ਕਿਧਰੇ,
ਸ਼ੁਕਦੇ ਤੁਫਾਨਾਂ ਨਾਲ ਅਜੇ ਵੀ ਮੈਂ ਲੜ ਰਿਹਾ ਹਾਂ i

ਸਾਰਥਿਕ ਸੋਚ ਵੀ ਮੇਰੀਆਂ ਲਿਖਤਾਂ ਦਾ ਆਧਾਰ ਬਣੇ,
ਸ਼ਾਇਰ ਕਵੀਆਂ ਨੂੰ ਮੈਂ ਲਗਾਤਾਰ ਪੜ ਰਿਹਾ ਹਾਂ i

ਰੋਕਿਆ ਜੋ ਰਸਤਾ ਉਹਨਾ ਪਥਰਾਂ ਦੀ ਆੜ ਨਾਲ ,
ਜਖਮਾਂ ਦੀਆਂ ਤਰੇੜਾਂ ਰਾਹੀਂ ਅੱਜ ਵੀ “ਸੋਹਲ” ਹੜ ਰਿਹਾ ਹਾਂ i

ਆਰ.ਬੀ.ਸੋਹਲ
 
Top