--- ਮੈਂ ਇਨਸਾਨ ---

ਸੱਪ ਸਪੋਲਿਆਂ ਤੋਂ ਮੈਂ ਨਹੀ ਡਰਦਾ,
ਇਨਸਾਨ ਹਾਂ ਇਨਸਾਨਾਂ ਚ ਰਹਿੰਦਾ ਆਇਆ ਹਾਂ,
ਈਰਖਾ, ਡੰਗਣਾ, ਬਚਨਾ ਤੇ ਫਿਰ ਡੰਗਣਾ,
ਦੁਨੀਆਦਾਰੀ ਦੇ ਇਹ ਕਾਫੀਏ ਮੈਂ ਸਿਖ ਕੇ ਆਇਆ ਹਾਂ|

ਮੈਨੂੰ ਫਖਰ ਹੈ ਮੈਂ ਅੱਜ ਚੜ੍ਹਿਆ ਸਿਖਰ ਹਾਂ
ਧਰ ਆਪਣਿਆਂ ਦੇ ਸਿਰਾਂ ਉੱਤੇ ਪੈਰ ਭਾਵੇਂ ਆਇਆ ਹਾਂ,
ਗੈਰਤ, ਈਮਾਨ, ਮੁਹਬਤ ਤੇ ਆਤਮ ਸਨਮਾਨ
ਲਫਜ਼ ਇਹ ਕਿਤਾਬਾਂ ਚ ਪੜ੍ਹ ਕਹਾਣੀਆਂ ਚ ਹੀ ਛੱਡ ਆਇਆ ਹਾਂ|

ਜਜਬਾਤ ਦੇ ਬਨੇਰਿਆਂ ਤੋਂ ਮਾਰ ਉਡਾਰੀ,
ਪਖ ਪੂਰਦਾ ਮੈਂ ਮਤਲਬ ਦੇ ਚੋਗ ਚੁਗਿੰਦਾ ਆਇਆ ਹਾਂ,
ਵੋਟਾਂ, ਧਰਮਾਂ, ਸਰਹਦਾਂ ਤੇ ਕਦੇ ਰੱਬ ਦੇ ਨਾਂ ਤੇ,
ਮੈਂ ਆਪਣੇ ਜਾਇਆਂ ਨੂੰ ਵੀ ਦਗਾ ਦਿੰਦਾ ਆਇਆ ਹਾਂ |
 
ਜਜਬਾਤ ਦੇ ਬਨੇਰਿਆਂ ਤੋਂ ਮਾਰ ਉਡਾਰੀ,
ਪਖ ਪੂਰਦਾ ਮੈਂ ਮਤਲਬ ਦੇ ਚੋਗ ਚੁਗਿੰਦਾ ਆਇਆ ਹਾਂ,
ਵੋਟਾਂ, ਧਰਮਾਂ, ਸਰਹਦਾਂ ਤੇ ਕਦੇ ਰੱਬ ਦੇ ਨਾਂ ਤੇ,
ਮੈਂ ਆਪਣੇ ਜਾਇਆਂ ਨੂੰ ਵੀ ਦਗਾ ਦਿੰਦਾ ਆਇਆ ਹਾਂ |
 
Top