ਕਿੱਦਾਂ ਹੋਇਆ ਰੱਬ ਦਾ ਆਸ਼ਿਕ਼......?

ਸਮਝ ਆਉਣੇ ਤੋਂ ਪਹਿਲਾਂ ਹੀ ਮਾਈ-ਪਿਆਰ ਖੋਹ੍ਨ ਲਿਆ
ਥੋੜੀ ਜੇਹੀ ਸੂਹੰ ਸੀ ਆਈ ਮੈਨੂੰ ਇਸ਼ਕ਼ੇ ਵੀ ਮੋਹ ਲਿਆ
ਰਲ ਦੋਨਾਂ ਹੀ ਫਿਰ ਮੈਨੂੰ ਐਸਾ ਭੈੜਾ-ਤੜ੍ਹਪਾਇਆ
ਇੱਕੋ ਵਾਰ ਚ' ਦੋ ਜਾਮਿਆਂ ਦਾ ਦੁੱਖ ਢੋਹ ਲਿਆ
ਇਹ ਵੈਰਾਗਣੀਆਂ ਅੱਖਾਂ ਵੀ ਹੁਣ ਝਪੱਕਦੀਆਂ ਘੱਟ
ਜਿਨ੍ਹੀ ਬੀਤੀ ਓਹਨੀਂ ਵਿੱਚ ਕਹਿਣ ਬਹੁਤ ਸੋ ਲਿਆ
ਤੇ ਡਾਹਢਾ ਗੰਮ ਕਿਸੇ ਨੂੰ ਦੱਸ ਹੁੰਦਾ ਨਹੀਓਂ ਯਾਰੋ
ਤਾਹਿਓਂ ਅੱਖਰਾਂ ਕਲਮ ਰਾਹੀਂ, ਪੰਨੇ ਤੇ ਰੋ ਲਿਆ
ਜਜ਼ਬਾਤ ਕਹਿੰਦੇ ਖੋਹਲੀਂ ਨਾਂ ਸਾਨੂੰ ਕਿਸੇ ਬੈਠਕ ਅੱਗੇ
ਮੈਂ ਇਕਾਂਤ ਵਿੱਚ ਲਫਜਾਂ ਦੇ ਤਾਹੀਓਂ ਨੇੜੇ ਹੋ ਲਿਆ
ਉਮਰ ਅਜੇ ਛੋਟੀ ਤੇ ਔਕਾਤ ਇਹਨੀਂ ਨਹੀਂ ਕਿ ਲਿਖਾਂ
ਬੱਸ ਕੰਬਦੇ ਹਿਜ਼ਰ ਨੇਂ ਹੀ ਤੱਤੀਆਂ ਸਤਰਾਂ ਤੋਂ ਲੋਅ ਲਿਆ
ਗੁਰਜੰਟ ਏਦਾਂ ਹੀ ਨਹੀਂ ਬਣਿਆਂ ਆਸ਼ਿਕ਼ ਰੱਬ ਦਾ
ਨਾਤਾ ਤੋੜ੍ਹ ਦੁੱਖਾਂ ਨਾਲੋਂ ਰਸਤਾ ਆਪਣਾ ਓਹ ਲਿਆ
 
Top