ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ

KARAN

Prime VIP
ਸੁਣ ਲਓ ਗੱਲ 16 ਆਨੇ ,
ਪਰਖੀ ਹੈ ਕੁੱਲ ਜ਼ਮਾਨੇ,
ਲੱਗਦਾ ਏ ਤੀਰ ਨਿਸ਼ਾਨੇ, ਅੱਖ ਜਿਹੜਾ ਦੱਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ
ਮਾਂ ਪਿਓ ਦੀ ਸੇਵਾ ਕਰੀਏ, ਨਾਲੇ ਖੁਸ਼ ਤੀਵੀਂ ਰੱਖੀਏ
ਘਰ ਵਿੱਚ ਧੀ ਭੈਣ ਜੇ ਹੋਵੇ, ਬਾਹਰ ਅੱਖ ਨੀਵੀਂ ਰੱਖੀਏ
ਪਾਣੀ ਤਾਂ ਅਖਿਰ ਬੰਦਿਆ ਨੀਵੇਂ ਨੂ ਵੱਗਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ
ਔਖਾ ਨਹੀਂ ਨਸ਼ੇ ਨੂ ਛੱਡਣਾ, ਥੋੜੀ ਜਹੀ ਰਮਜ ਲਵੋ ਜੇ
ਮੁੜ ਕੇ ਪੁੱਤ ਫੇਰ ਨਹੀ ਲੱਭਣੇ, ਐਨੀ ਗੱਲ ਸਮਝ ਲਵੋ ਜੇ
ਪੈਸੇ ਲਈ ਸਕੇ ਪਿਓ ਨੂੰ ਪੁੱਤਰ ਪਿਆ ਠੱਗਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ
ਸੋਹਣਾ ਰੰਗ ਰੂਪ ਜੇ ਹੋਵੇ, ਗੱਲ ਵੀ ਫਿਰ ਸੋਹਣੀ ਕਰੀਏ
ਖੋਹ ਸਕਦੈ ਦੇਵਣ ਵਾਲਾ, ਉਸ ਸੱਚੇ ਰੱਬ ਤੋਂ ਡਰੀਏ
ਬੰਦਾ ਸਰਦਾਰ ਜੇ ਹੋਵੇ, ਪੱਗ ਨਾਲ ਹੀ ਫੱਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ
ਦੂਜਿਆਂ ਦੇ ਵਰਗੇ ਤੂੰ ਵੀ ਕਾਹਤੋਂ ਨਹੀਂ ਲਿਖਦਾ ਗਾਣੇ
ਕਹਿੰਦੇ ਤੇਰੀ ਜੈਲਦਾਰ ਓਏ, ਹੈਗੀ ਨਹੀ ਅਕਲ ਟਿਕਾਣੇ
ਪਰ ਪਰਗਟ ਹੱਥ ਜੋੜ ਕੇ, ਮੰਗਦਾ ਭਲਾ ਸਬਦਾ ਜੀ
ਮੁੱਡ ਤੋਂ ਹੀ ਵੈਰ ਰਿਹਾ ਏ, ਅੱਤ ਦਾ ਤੇ ਰੱਬ ਦਾ ਜੀ ......

Zaildar Pargat Singh
 
Top