..........ਤਾਂ ਸਮਝੋਂ ਗਿਆ ਕੰਮੋਂ..!!

JUGGY D

BACK TO BASIC
ਚੱਲਦੀ ਮਿੱਠਤਾਂ ਨਾਲ ਦੁਕਾਨ-ਦਾਰੀ
ਗੁੱਸਾ ਦਿਖਾਇਆ ਤਾਂ ਸਮਝੋਂ ਗਿਆ ਕੰਮੋਂ..

ਕਾਗਜ ਭਿੱਜਿਆ ਨਾ ਕਦੇ ਵੀ ਕੰਮ ਦੇਵੇ
ਅਮਲੀ ਨਵਾਇਆ ਤਾਂ ਸਮਝੋ ਗਿਆ ਕੰਮੋਂ...

ਮਤਲਬ ਹੁੰਦਾ ਖੁਸ਼ਬੋ ਤੱਕ ਭੌਰਿਆਂ ਨੂੰ
ਫੁੱਲ ਕਮਲਾਇਆ ਤਾਂ ਸਮਜੋ ਗਿਆ ਕੰਮੋ..

ਔਖਾ ਹੁੰਦਾ ਟਿਕਣਾ ਬੰਦੇ ਦੀ ਜੇਬ ਅੰਦਰ
ਨੋਟ ਭਨਾਇਆ ਤਾਂ ਸਮਝੋ ਗਿਆ ਕੰਮੋ...

ਹੱਥ ਡਰਾਈਵਰ ਦੇ ਜਾਨ ਸਵਾਰੀਆਂ ਦੀ
ਸ਼ੀਸਾ ਟਿਕਾਇਆ ਤਾਂ ਸਮਝੋ ਗਿਆ ਕੰਮੋ...

ਵਗਦਾ ਸ਼ੋਭਦਾ ਜੱਟ, ਵਹਿੜਕਾ ਤੇ ਬੋਤਾ..
ਵਿਹਲਾ ਬਿਠਾਇਆ ਤਾਂ ਸਮਝੋ ਗਿਆ ਕੰਮੋ..

ਜਤੀ ਸਤੀ ਸੰਤੋਖੀ ਨੂੰ ਸਾਧ ਕਹਿੰਦੇ
ਜੀ ਲਲਚਾਇਆ ਤਾਂ ਸਮਝੋ ਗਿਆ ਕੰਮੋ...
ਮੁਰਾਦਾਵਾਲਿਆ ਜੋ ਸੁਣੇ ਨਾ ਮਾਪਿਆਂ ਦੀ...
ਮੁੰਡਾ ਵਿਆਹਿਆ ਗਿਆ ਤਾਂ....
ਤਾਂ
ਤਾਂ
ਤਾਂ
ਤਾਂ
ਤਾਂ
ਸਮਝੋ ਗਿਆ ਕੰਮੋ..
 
Top