ਕੁੜੀਆਂ ਨੂੰ ਖੁਸ਼ ਕਰਕੇ ਨੀ ਹੁੰਦੀ ਸਰਦਾਰੀ.

ਬਾਈ ਕੁਸ਼ ਕੁ ਮੇਰੇ ਵੀਰ ਭਾਈਆਂ ਦੀ ਇਹ ਸੋਚ ਆ ਬਈ ਕਿਤੇ ਵਾਲ ਕਟਾ ਕੇ ਅਸੀਂ ਬਹੁਤ ਘੈਂਟ ਲੱਗਣ ਲੱਗ ਜਾਂਗੇ... ਓੁਹ ਇਹੀ ਸਮਝਦੇ ਆ ਬਾਈ ਜਿੱਲਾਂ ਜੀਆਂ ਲਾ ਕੇ ਸਰਦਾਰੀ ਹੁੰਦੀ ਹੁੰਦੀ ਆ...

ਨਾ ਬਾਈ ਆਏ ਨੀ ਹੁੰਦੀ ਸਰਦਾਰੀ... ਕੁੜੀਆਂ ਨੂੰ ਖੁਸ਼ ਕਰਕੇ ਨੀ ਹੁੰਦੀ ਹੁੰਦੀ ਸਰਦਾਰੀ.... ਸਰਦਾਰੀ ਤਾਂ ਦਸਮੇਸ਼ ਪਿਤਾ ਨੂੰ ਖੁਸ਼ ਕਰਕੇ ਈ ਹੋਣੀ ਆ...

ਪਤਾ ਵੀ ਲੱਗੇ ਕਿ ਖੜਾ ਆ ਸਾਬਤ ਸੂਰਤ ਸਰਦਾਰ..... ਮੈਂ ਤਾਂ ਬਹੁਤ ਵਾਰ ਦੇਖਿਆ ਪਹਿਲਾਂ ਤਾਂ ਕੇਸ ਕਟਾ ਦੇਣਗੇ ਫੇਰ ਬਾਚੋਂ ਪੱਗ ਬੰਨ ਕੇ ਫੁਕਰੀ ਜੀ ਮਾਰਦੇ ਫਿਰਨਗੇ... ਬਈ ਜੇ ਐਨਾ ਈ ਚਾਅ ਸੀ ਪੱਗ ਬੰਨਣ ਦਾ ਫੇਰ ਕੇਸ ਕਿਓੁਂ ਕਟਾਏ .... ਪਤਾ ਨੀ ਦਿਮਾਗ ਕਿੱਧਰ ਨੂੰ ਜਾਂਦਾ ... ਸਮਝ ਈ ਨੀ ਆਓੁਂਦੀ...

ਲੈ ਕੇ ਬੁਲਟ , ਕਟਾ ਕੇ ਕੇਸ , ਲਾਓੁਣੀਆਂ ਗੇੜੀਆਂ, ਇਹ ਕੰਮ ਨਈਓੁਂ ਸਰਦਾਰਾਂ ਦੇ ਮੁੰਡਿਆਂ ਦਾ.... ਅਖੇ ਜੀ ਸਰਦਾਰੀ ਆ ਇਹ...

ਬੜੇ ਚੱਲੇ ਨੇ ਆਹ ਫੈਸ਼ਨ ਜੇ , ਜਿਵੇਂ ਮੁਰਗੇ ਦ ਸਿਰ ਕਲਗੀ ਲਾਈ ਹੁੰਦੀ ਆ ਇਹੋ ਜੇ ਹੇਅਰ ਸਟਾਈਲ ਰੱਖਣਗੇ... ਨਵੀਂ ਆਈ ਫਿਲਮ ਚ ਜਿਹੜਾ ਵੀ ਕੋਈ ਨਵਾਂ ਵਾਲਾਂ ਦਾ ਓੁਦੋਂ ਈ ਚੱਕ
ਦੇਣਗੇ ਝੋਕਾ,,,, ਓੁਹ ਚੱਲ ਹਿੰਦੂ, ਮੁਸਲਮਾਨ, ਇਸਾਈਆਂ ਦੇ ਮੁੰਡਿਆਂ ਨੂੰ ਤਾਂ ਸ਼ੋਭਦੀ ਆ ਇਹ ਗੱਲ ਚੱਲ ਓੁਹਨਾਂ ਦਾ ਤਾਂ ਓੁਹ ਸੱਭਿਆਚਾਰ ਆ ਵਿਰਸਾ ਆ...ਪਰ ਸਿੱਖਾਂ ਸਰਦਾਰਾਂ ਨੂੰ ਸ਼ੋਭਦੀ ਨੀ ਇਹ ਗੱਲ ....ਅੱਜ ਸਰਦਾਰਾਂ ਦੇ ਮੁੰਡਿਆਂ ਨੂੰ ਦੁਨੀਆ ਨੂੰ ਦੱਸਣ ਲਈ ਕਾਰਾਂ , ਟਰੈਟਰਾਂ ਤੇ ਲਿਖਾਓੁਣਾ ਪੈਂਦਾ.... ਪੁੱਤ ਸਰਦਾਰਾਂ ਦੇ...

ਆਹ ਰੋਸ਼ਨ ਪਰਿੰਸ ਨੇ ਵੀ ਗਾਣਾ ਗਾਇਆ... ਪੁੱਤ ਸਰਦਾਰਾਂ ਦੇ ਪਤਾ ਨੀ ਕੀ ਆ ਅਸਲਾ ਰੱਖਦੇ ਪਟਾਕੇ ਪਾਓੁਂਦੇ .... ਇਹੋ ਜਿਹਾ ਈ ਆ ਗਾਣਾ ..
ਬਈ ਓੁਹਨੂੰ ਪੁੱਛਣ ਆਲਾ ਹੋਵੇ ਕੋਈ ਕਿਹੜੇ ਸਰਦਾਰਾਂ ਦੀ ਗੱਲ ਕਰਦਾ ਤੂੰ ਭਾਈ .... ਨਾ ਤੂੰ ਦੀਹਨਾ ਸਰਦਾਰ ਤੇ ਨਾ ਤੇਰੇ ਪਿੱਛੇ ਨਚਾਰ ਆ ਜਿਹੜੇ ਓੁਹਨਾਂ ਚੋਂ ਕੋਈ ਸਰਦਾਰ ਆ...

ਤੇ ਜਿਹੜਾ ਨਾਲ ਗੁੱਡੀ ਨਚਾ ਰਿਹਾ ਓੁਹ ਵੀ ਨੀ ਸਰਦਾਰਨੀ ਲੱਗਦੀ.... ਫੇਰ ਕਰ ਕਿਹੜੇ ਸਰਦਾਰਾਂ ਦੀ ਗੱਲ ਕਰ ਰਿਹਾ... ਹੁਣ ਜਾਂ ਤਾਂ ਮੋਨੇ ਸਰਦਾਰਾਂ ਦੀ ਗੱਲ ਕਰਦਾ ਹੋਓੂ ਓੁਹ..
ਪਰ ਸਰਦਾਰ ਤਾਂ ਮੋਨਾ ਹੁੰਦਾ ਈ ਨੀ.... ਆਹ ਮਾੜਾ ਜਿਹਾ ਸੁਨੇਹਾ ਲਾ ਦਿਓੁ ਓੁਹਨੂੰ ਕਿ ਕਿੰਨਾਂ ਦੀ ਗੱਲ ਕਰਦਾ ਓੁਹ....

ਚਲੋ ਖੈਰ .... ਮੁੱਕਦੀ ਗੱਲ ਤਾਂ ਬਾਈ ਇਹੀ ਆ ਬਈ ਬੋਦੇ ਖੜੇ ਕਰਕੇ, ਜਿੱਲਾਂ ਲਾ ਕੇ ... ਬੁਲਟ ਤੇ ਕੁੜੀਆਂ ਪਿੱਛੇ ਇੱਕ ਗੇੜੀ ਲਾ ਲੀ,,, ਪਿੰਡ ਚ ਸ਼ੁਗਲ ਮੇਲੇ ਨੂੰ ਇੱਕ ਅੱਧੀ ਗੇੜੀ ਲੰਡੀ ਜੀਪ ਤੇ ਲਾ ਲੀ,,,, ਇਹਨੂੰ ਸਰਦਾਰੀ ਨੀ ਕਹਿੰਦੇ ਬਾਈ....

ਅਸਲੀ ਤੱਤ ਸਮਝੋ ਸਰਦਾਰੀ ਦਾ.... ਥੋਡੇ ਸਾਰਿਆਂ ਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤਾਂ ਜਰੂਰ ਹੋਓੂ ਬਾਈ.... ਜੇ ਤੁਸੀਂ ਸਰਦਾਰੀ ਦਾ ਮਾੜਾ ਜਿਹਾ ਵੀ ਮਤਲਬ ਸਮਝਣਾ ਚਾਹੁੰਨੇ ਓ..
ਤਾ ਦਸਮੇਸ਼ ਪਿਤਾ ਦੀ ਫੋਟੋ ਦੇ ਮੂਹਰੇ ਜਾ ਕੇ ਚਾਹੇ ਹੱਥ ਨਾ ਵੀ ਜੋੜਿਓੁ.... ਖੜ ਕੇ ਦੇਖਿਓੁ .. ਤੇ ਓੁਹਨਾਂ ਸਾਰੇ ਸ਼ਹੀਦਾਂ ਬਾਰੇ ਸੋਚਿਓੁ..... ਦਸਮੇਸ਼ ਪਿਤਾ ਦੇ ਪਰਿਵਾਰ ਦੇ ਬਾਈ
ਜੀਆਂ ਬਾਰੇ ਸੋਚਿਓੁ ਜਿਹੜੇ ਓੁਹਨਾਂ ਨੇ ਵਾਰ ਦਿੱਤੇ ਸੀ ਸਿੱਖ ਕੌਮ ਤੋਂ ਦੀ...ਜੇ ਥੋਡਾ ਜਮੀਰ ਜਾਗ ਗਿਆ ਆਪਣੇ ਆਪ ਈ ਹੱਥ ਜੁੜ ਜਾਣੇ ਨੇ... ਜੇ ਨਾ ਜਾਗਿਆ ਚੱਲ ਫੇਰ ਲੱਖ ਲਾਹਨਤ ਹੋਓੂ ਥੋਡੇ ਤੇ.... ਫੇਰ ਤਾਂ ਦੁਨੀਆ ਤੇ ਆਏ ਨਾ ਆਏ ਇੱਕੋ ਈ ਗੱਲ ਆ...

ਜਦ ਪੰਜ ਪਿਆਰਿਆਂ ਨੂੰ ਅਮਰਿਤ ਛਕਾਇਆ ਤਾਂ ਪੰਜ ਪਿਆਰੇ ਕਹਿਣ ਲੱਗੇ ਅਸੀਂ ਤਾਂ ਆਪਣਾ ਸਿਰ ਦਿੱਤਾ ਤੁਸੀਂ ਦੱਸੋ ਹੁਣ ਕੀ ਦਵੋਗੇ.... ਤਾਂ ਗੁਰੂ ਜੀ ਕਹਿੰਦੇ ਕਿ ਮੈਂ ਵੀ ਆਪਣਾ ਸਿਰ ਦੇ ਦੂੰ.... ਤਾਂ ਪੴਜ ਪਿਆਰਿਆਂ ਨੇ ਕਿਹਾ ਕਿ ਗੁਰੂ ਤੇ ਚੇਲੇ ਚ ਫਰਕ ਹੁੰਦਾ ਜੀ... ਚੇਲੇ ਨੇ ਜਿੰਨਾ ਦਿੱਤਾ ਗੁਰੂ ਨੂੰ ਤਾਂ ਓੁਸਤੋਂ ਵੱਧ ਦੇਣਾ ਚਾਹੀਦਾ...

ਤਾਂ ਗੁਰੂ ਦਸਮੇਸ਼ ਨੇ ਕਿਹਾ ਮੈਂ ਆਪਣਾ ਸਾਰਾ ਸਰਬੰਸ ਵਾਰ ਦੂੰ ... ਜਿੰਨੀ ਮੇਰੇ ਚ ਸਮਰੱਥਾ ਮੈਂ ਪੂਰਾ ਵਧ ਕੇ ਕਰੂੰ.... ਓੁਸ ਦਸਮੇਸ਼ ਪਿਤਾ ਦੇ ਸਰਬੰਸ ਵਾਰਨ ਕਰਕੇ ਈ ਆਪਾਂ
ਅੱਜ ਤੁਰੇ ਫਿਰਦੇ ਆਂ ਮਿੱਤਰੋ... ਜੇ ਓੁਹ ਨਾ ਵਾਰਦੇ ਆਪਣਾ ਆਪ ਤਾਂ ਔਰੰਗੇ ਨੇ ਤਾਂ ਆਹੂ ਲਾਹ ਦੇਣੇ ਸੀ ਆਪਣੇ ਜਿਵੇਂ ਪੰਡਤਾਂ ਦੇ ਲਾਹੇ ਸੀ...

ਸਿੱਖ ਸਾਮਰਾਜ ਕਿਵੇਂ ਬਣਿਆ, ਤੇ ਸਿੱਖ ਸਾਮਰਾਜ ਕਿਵੇਂ ਗਿਆ... ਆਹ ਦੋ ਕਿਤਾਬਾਂ ਨੇ ਪੜ ਕੇ ਦੇਖ ਲਿਓੁ , ਪਤਾ ਲੱਗਜੂ ... ਕਿ ਰਾਜ ਭਾਗ ਸਾਨੂੰ ਕਿਵੇਂ ਮਿਲਿਆ ਕਿਵੇਂ ਨਈਂ...

ਬਾਕੀ ਯਰ ਗੱਲ ਤਾਂ ਇਹ ਆ ਕਿ ਕੋਈ ਅੱਜ ਕੱਲ ਸੋਚਦਾ ਨੀ ਕਿ ਗੁਰੂਆਂ ਨੇ ਸਾਡੇ ਲਈ ਕੀ ਕੀਤਾ ਸੀ... ਜੇ ਮਾੜਾ ਜਿਹਾ ਵੀ ਸੋਚ ਲਵੋ ਨਾ ਫੇਰ ਤਾਂ ਧੰਨ ਧੰਨ ਹੋ ਜਵੇ...

ਸਰਦਾਰੀ ਕਰਨੀ ਦਾ ਅਸਲੀ ਮਤਲਬ ਇਹੀ ਆ ਕਿ ਤੁਸੀਂ ਸਾਬਤ ਸੂਰਤ ਹੋਵੋ... ਥੋਡਾ ਅਮਰਤ ਹੋਵੇ ਛਕਿਆ.... ਓੁਹਨੂੰ ਕਹਿੰਦੇ ਆ ਸਰਦਾਰੀ..

ਚਾਹੇ ਓੁਸ ਬੰਦੇ ਕੋਲ ਕੱਖ ਵੀ ਨਾ ਹੋਵੇ ... ਤਾਂ ਵੀ ਓੁਹਦੇ ਕੋਲ ਲੱਖ ਆ.... ਤੇ ਜੀਹਦੇ ਵੀ ਕੋਲ ਇਹ ਦਾਤ ਨਾ ਹੋਵੇ ਈੇਰ ਚਾਹੇ ਓੁਹਦੇ ਕੋਲ ਲੱਖ ਹੋਵੇ ਓੁਹ ਵੀ ਕੱਖ ਬਰਾਬਰ ਆ...

unknown
 

Royal Singh

Prime VIP
old topic mate.... :/

im disagree with ਥੋਡਾ ਅਮਰਤ ਹੋਵੇ ਛਕਿਆ.... ਓੁਹਨੂੰ ਕਹਿੰਦੇ ਆ ਸਰਦਾਰੀ.. << je ehna de bhet khole ithe ladayia pe jani..

topic hove tuadi ki contribution hai towards nation/society :) (regardless of any race, religion, culture or sex)

peace
 
old topic mate.... :/

im disagree with ਥੋਡਾ ਅਮਰਤ ਹੋਵੇ ਛਕਿਆ.... ਓੁਹਨੂੰ ਕਹਿੰਦੇ ਆ ਸਰਦਾਰੀ.. << je ehna de bhet khole ithe ladayia pe jani..

topic hove tuadi ki contribution hai towards nation/society :) (regardless of any race, religion, culture or sex)

peace

veer kis tra disagree ho tusi dasoo ???

eh mai jst share karn di kosish kiti aa k ajj de munde aida di soch rakh rhe ne k oh haircut karwa k sohne lagde ne te sardaaran de kake khohnde ne mai fb te beh k sudnly topic read kar riha c te menu read karde karde ik gall yaad ayi jo mere sahmne ik munde ne kahi c about pagg about sikhi about sardari te about girls thts y mai eh post ithe pai c i dnt knw k koi ki soch sakda is nu padh k bt mai tan ehi samjhiya k sardari guru sahib ne bakhshi hai te sanu ohna de ashirvaad toh bina sardari kaim nahi rakh sakde
hun isda matlb ikalla amrit shak k sardari karna nahi aa it mean k sanu kehni te karni ch pakka hoke e sardari hovegi
 
old topic mate.... :/

im disagree with ਥੋਡਾ ਅਮਰਤ ਹੋਵੇ ਛਕਿਆ.... ਓੁਹਨੂੰ ਕਹਿੰਦੇ ਆ ਸਰਦਾਰੀ.. << je ehna de bhet khole ithe ladayia pe jani..

topic hove tuadi ki contribution hai towards nation/society :) (regardless of any race, religion, culture or sex)

peace
:lol2 nation :haha :an
sorry
 
Top