ਪਛਤਾਵਾ ਕਰੋ ਤਾਂ ਜੋ ਹਰ ਗਲਤੀ ਨਸੀਹਤ ਬਣ ਜਾਵੇ

Parv

Prime VIP
ਭੁੱਲ ਕਿਸ ਕੋਲੋਂ ਨਹੀਂ ਹੁੰਦੀ, ਅਣਜਾਣਪੁਣੇ ਵਿਚ ਹੁੰਦੀ ਹੈ ਅਤੇ ਜਾਣਬੁੱਝ ਕੇ ਵੀ ਕੀਤੀ ਜਾਂਦੀ ਹੈ ਪਰ ਕਰਮ ਦੇ ਨਾਲ ਭੁੱਲ ਦਾ ਸਿਲਸਿਲਾ ਬਣਿਆ ਹੀ ਰਹਿੰਦਾ ਹੈ। ਕੁਝ ਲੋਕਾਂ ਨੂੰ ਦੂਜੇ ਦੱਸਦੇ ਹਨ ਤਾਂ ਕੁਝ ਖੁਦ ਆਪਣੀ ਭੁੱਲ ਫੜ ਲੈਂਦੇ ਹਨ। ਜੋ ਅਣਜਾਣਪੁਣੇ ਵਿਚ ਗਲਤੀ ਕਰ ਜਾਂਦੇ ਹਨ, ਉਨ੍ਹਾਂ ਨੂੰ ਮੁਆਫ ਕੀਤਾ ਜਾ ਸਕਦਾ ਹੈ ਪਰ ਜੋ ਜਾਣਬੁੱਝ ਕੇ ਗਲਤੀ ਕਰ ਰਹੇ ਹੋਣ, ਉਨ੍ਹਾਂ ਨੂੰ ਅਜਿਹਾ ਕੰਮ ਭਵਿੱਖ 'ਚ ਬਹੁਤ ਨੁਕਸਾਨ ਪਹੁੰਚਾਉਂਦਾ ਹੈ। ਜਿਸ ਪਲ ਇਹ ਪਤਾ ਲੱਗੇ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਤਾਂ ਤੁਰੰਤ ਮੁਆਫੀ ਮੰਗ ਲੈਣੀ ਚਾਹੀਦੀ ਹੈ।
ਧਰਮ ਵਿਚ ਇਸ ਨੂੰ ਪਛਤਾਵਾ ਹੀ ਕਿਹਾ ਗਿਆ ਹੈ। ਪਛਤਾਵੇ ਤੋਂ ਭਾਵ ਸਿਰਫ ਅਫਸੋਸ ਕਰਨਾ ਨਹੀਂ ਹੁੰਦਾ, ਸਗੋਂ ਮੁੜ ਗਲਤ ਕੰਮ ਨਾ ਕਰਨ ਦਾ ਸੰਕਲਪ ਵੀ ਇਸ ਵਿਚ ਲੁਕਿਆ ਹੁੰਦਾ ਹੈ।
ਗਲਤ ਕੰਮ ਹੋ ਜਾਣ 'ਤੇ ਜਦੋਂ ਅਸੀਂ ਮੁਆਫੀ ਮੰਗਣ ਦੀ ਤਿਆਰੀ ਕਰ ਰਹੇ ਹੁੰਦੇ ਹਾਂ ਤਾਂ ਸਾਡਾ ਮਨ ਸਾਨੂੰ ਰੋਕਦਾ ਹੈ। ਇਸ ਪਿੱਛੇ ਸਾਡੀ ਹਉਮੈ ਕੰਮ ਕਰ ਰਹੀ ਹੁੰਦੀ ਹੈ।
ਹਉਮੈ ਨੂੰ ਮੁਆਫੀ ਮੰਗਣ ਵਿਚ ਬਹੁਤ ਤਕਲੀਫ ਹੁੰਦੀ ਹੈ। ਹਉਮੈ ਸਾਨੂੰ ਸਮਝਾਉਂਦੀ ਹੈ ਕਿ ਗਲਤ ਕੰਮ ਕਰਨ ਤੋਂ ਬਾਅਦ ਜੇ ਮੁਆਫੀ ਮੰਗੀ ਗਈ ਤਾਂ ਲੋਕ ਤੁਹਾਨੂੰ ਕਾਇਰ, ਕਮਜ਼ੋਰ ਤੇ ਮੂਰਖ ਸਮਝਣਗੇ ਅਤੇ ਇਥੋਂ ਹੀ ਮਨੁੱਖ ਲਗਾਤਾਰ ਗਲਤੀਆਂ ਕਰਦਾ ਜਾਂਦਾ ਹੈ।
ਸਾਡੇ ਤੇ ਸਾਡੀ ਸਫਲਤਾ ਵਿਚਕਾਰ ਇਹ ਗਲਤੀਆਂ ਰੁਕਾਵਟਾਂ ਬਣ ਕੇ ਸਥਾਈ ਤੌਰ 'ਤੇ ਵੱਸ ਜਾਂਦੀਆਂ ਹਨ। ਇਸ ਨਾਲ ਗਲਤ ਦੇ ਵਿਰੁੱਧ ਲੜਨ ਅਤੇ ਸੰਘਰਸ਼ ਕਰਨ ਦੀ ਆਦਤ ਖਤਮ ਹੋ ਜਾਂਦੀ ਹੈ, ਇਸ ਲਈ ਪਹਿਲੀ ਗੱਲ ਤਾਂ ਗਲਤ ਨਾ ਕਰੋ ਅਤੇ ਜੇ ਹੋ ਜਾਵੇ ਤਾਂ ਪਛਤਾਵੇ 'ਚੋਂ ਲੰਘੋ। ਹੋ ਸਕਦਾ ਹੈ ਕਿ ਹਰੇਕ ਗਲਤੀ ਇਕ ਨਸੀਹਤ ਬਣ ਜਾਵੇ।
 

Ginny

VIP
ਜਿਸ ਪਲ ਇਹ ਪਤਾ ਲੱਗੇ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਤਾਂ ਤੁਰੰਤ ਮੁਆਫੀ ਮੰਗ ਲੈਣੀ ਚਾਹੀਦੀ ਹੈ।
Bahut khoob :clap
Galti ik vaar di galatfehmi ho sakdi a
Tfs
 
Top