ਪਿਆਰ ਜਿਸਦੇ ਨਾਲ ਪਾਇਆ, ਉਸਨੂੰ ਪਾਇਆ ਨਾ ਗਿਆ.

sarb49066

Member
ਪਿਆਰ ਜਿਸਦੇ ਨਾਲ ਪਾਇਆ, ਉਸਨੂੰ ਪਾਇਆ ਨਾ ਗਿਆ.
ਯਾਦ ਉਸਦੀ ਨੂੰ ਭੁਲਾਇਆ , ਪਰ ਭੁਲਾਇਆ ਨਾ ਗਿਆ.
ਗ਼ਮ ਉਹਦਾ ਮੰਜ਼ਿਲ ਤੇ ਮੈਨੂੰ ਲੈ ਹੀ ਜਾਵੇਗਾ ਜ਼ਰੂਰ,
ਕੀ ਹੋਇਆ ਉਸਦੀ ਵਫ਼ਾ ਤੋ ਤੋੜ ਜਾਇਆ ਨਾ ਗਿਆ.
ਦਿਲ 'ਚ ਲੱਖਾਂ ਹਸਰਤਾਂ ਨੂੰ ਮੈਂ ਦਬਾ ਕੇ ਬਹਿ ਗਿਆ,
ਹੋਠ ਮੀਟੇ ਰਹਿ ਗਏ, ਦੁੱਖੜਾ ਸੁਣਾਇਆ ਨਾ ਗਿਆ.
ਪੀਂ ਲਵੀ ਤੂੰ ਰੱਜ ਕੇ ਮਹਿਫਿਲ 'ਚ ਆਵੀ ਕਹਿ ਗਿਆ
ਜਦ ਗ੍ਏ ਤੇ ਉਸ ਤੋਂ ਇੱਕ ਘੁੱਟ ਪਿਲਾਇਆ ਨਾ ਗਿਆ.
ਕਿਸ ਜਗ੍ਹਾ ਹੈ ਵੱਸ ਰਿਹਾ, ਕੀ ਕਰ ਰਿਹਾ, ਕੀ ਜਾਣੀਏ "ਬਬਲੂ"
ਰੱਬ ਦੇ ਵਾਂਗੂੰ ਉਸਦਾ ਭੇਦ ਪਾਇਆ ਨਾ ਗਿਆ.
 
Top