ਕਿਸੇ ਨੂੰ ਖਾਬ ਵਿਚ ਹਾਲੇ, ਵਸਾਇਆ ਨਾ ਗਿਆ ਮੈਥੋਂ

ਗਜ਼ਲ
ਕਿਸੇ ਨੂੰ ਖਾਬ ਵਿਚ ਹਾਲੇ, ਵਸਾਇਆ ਨਾ ਗਿਆ ਮੈਥੋਂ i
ਕਿਓਂ ਕੇ ਰਿਜ਼ਕ ਦਾ ਮਸਲਾ, ਮੁਕਾਇਆ ਨਾ ਗਿਆ ਮੈਥੋਂ i

ਇਹ ਮੇਰੀ ਦਿਲ ਦੀ ਧਰਤੀ ਤੇ,ਹੈ ਉਗਦੇ ਹਿਜ਼ਰ ਦੇ ਬੂਟੇ,
ਕੋਈ ਪਰ ਵਸਲ ਦਾ ਬੂਟਾ, ਉਗਾਇਆ ਨਾ ਗਿਆ ਮੈਥੋਂ i

ਸਦਾ ਮੈਂ ਘੂਰਦਾ ਰਹਿਣਾ, ਹਨੇਰੇ ਦੂਰ ਤਕ ਜਾ ਕੇ,
ਕੋਈ ਪਰ ਦੀਪ ਕਮਰੇ ਵਿਚ,ਜਗਾਇਆ ਨਾ ਗਿਆ ਮੈਥੋਂ i

ਦਿਲਾਂ ਵਿਚ ਰਾਬਤਾ ਰੱਖਿਆ, ਖਲੋ ਕੇ ਦੂਰ ਤੋਂ ਉਸਨੇ,
ਉਨ੍ਹਾ ਤਕ ਕਦਮ ਹੀ ਆਪਣਾ, ਵਧਾਇਆ ਨਾ ਗਿਆ ਮੈਥੋਂ i

ਨਾ ਆਪਣੇ ਦਿਲ ਤੋਂ ਮਿਲਦੀ ਹੈ, ਕਦੇ ਹੁਣ ਰੌਸ਼ਨੀ ਮੈਨੂੰ,
ਤੇਰੀ ਵੀ ਯਾਦ ਦਾ ਦੀਵਾ, ਜਗਾਇਆ ਨਾ ਗਿਆ ਮੈਥੋਂ i

ਕਿ ਮੈਨੂੰ ਚੀਰਦੇ ਰਹਿੰਦੇ , ਸਦਾ ਹੀ ਫਰਜ ਦੇ ਆਰੇ,
ਕਦੇ ਪਰ ਇਕ ਵੀ ਹੱਕ ਆਪਣਾ,ਬਚਾਇਆ ਨਾ ਗਿਆ ਮੈਥੋਂ i

ਇਹ ਸ਼ਹਿਰੋਂ ਆਣਕੇ ਅੱਗ ਨੇ, ਹੈ ਸਾੜੇ ਰੁੱਖ ਜੰਗਲ ਦੇ,
ਰਿਹਾ ਵੇਹੰਦਾ ਮੈਂ ਪਰ ਕੋਈ, ਬਚਾਇਆ ਨਾ ਗਿਆ ਮੈਥੋਂ i

ਲਿਖੇ ਮੈਂ ਸ਼ਿਅਰ ਵੀ ਐਸੇ, ਜੋ ਵੰਡਣ ਹਰਿਕ ਨੂੰ ਖੁਸ਼ੀਆਂ,
ਹਕੀਕਤ ਵਿਚ ਕੋਈ ਚਿਹਰਾ, ਹਸਾਇਆ ਨਾ ਗਿਆ ਮੈਥੋਂ i
ਆਰ.ਬੀ.ਸੋਹਲ
progress-1.gif
 

kit walker

VIP
Staff member
ਲਿਖੇ ਮੈਂ ਸ਼ਿਅਰ ਵੀ ਐਸੇ, ਜੋ ਵੰਡਣ ਹਰਿਕ ਨੂੰ ਖੁਸ਼ੀਆਂ,
ਹਕੀਕਤ ਵਿਚ ਕੋਈ ਚਿਹਰਾ, ਹਸਾਇਆ ਨਾ ਗਿਆ ਮੈਥੋਂ

:clap :wah very nice.
 
ਲਿਖੇ ਮੈਂ ਸ਼ਿਅਰ ਵੀ ਐਸੇ, ਜੋ ਵੰਡਣ ਹਰਿਕ ਨੂੰ ਖੁਸ਼ੀਆਂ,
ਹਕੀਕਤ ਵਿਚ ਕੋਈ ਚਿਹਰਾ, ਹਸਾਇਆ ਨਾ ਗਿਆ ਮੈਥੋਂ

:clap :wah very nice.

ਬਹੁੱਤ ਮਿਹਰਬਾਨੀ ਟੀ.ਸਿੰਘ ਸਾਹਿਬ ਜੀਓ
 

Arun Bhardwaj

-->> Rule-Breaker <<--
ਸਦਾ ਮੈਂ ਘੂਰਦਾ ਰਹਿਣਾ, ਹਨੇਰੇ ਦੂਰ ਤਕ ਜਾ ਕੇ,
ਕੋਈ ਪਰ ਦੀਪ ਕਮਰੇ ਵਿਚ,ਜਗਾਇਆ ਨਾ ਗਿਆ ਮੈਥੋਂ i

very nice.
 
Top