ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ?

pps309

Prime VIP
ਜਿਸ ਬੱਚੇ ਦੀ ਕਹਾਣੀ ਤੁਸੀਂ ਪੜਨ ਜਾ ਰਹੇ ਹੋ ਇਸ ਨੂੰ ਪੜਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜਦਾ ਹੈ। ਇਸ ਨਿੱਕੀ
ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।
ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ।
ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।
ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ।
ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲਾਡੀ ਸਿੰਘ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ laddi singh -SBI CHEEMA JODHPUR ਖਾਤਾ ਨੰ : 31671544549 ਹੈ। ਜਿਸ ਵਿਚ ਸਿੱਧੇ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਚੰਗਾ ਹੋਵੇ ਜੇਕਰ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਭੇਜੇ ਗਏ ਪੈਸਿਆਂ ਦਾ ਵੇਰਵਾ ਦੱਸ ਦਿੱਤਾ ਜਾਵੇ। ਇਹ ਵੇਰਵਾ ਅਸੀਂ ਫੇਸਬੁੱਕ ਦੇ ਖਾਤਾ ਨੰਬਰ Gursewak Singh Dhaula 'ਤੇ ਪ੍ਰਕਾਸ਼ਿਤ ਕਰ ਦਿਆਂਗੇ।

Gursewak Singh Dhaula 0091 94632 16267
Mr. Harbans Singh Teacher Tel. No. 0091 95019 68900
Govt. Middle School Ugoke, Tehsil: Tapa, Distt.. Barnala, Punjab, India
For Financial help pls. Use this Bank Account
State Bank of India Branch: Cheema... Jodhpur (Sangrur) Punjab
Branch Code: 07521
Account No.: 316 715 445 49
Account holder: Laddi Singh
Bank telephone No. 0091 1679 88548
Or you can help also by Western Union etc.
ਕਿਸੇ ਕਿਸਮ ਦੀ ਪੁੱਛ ਪੜਤਾਲ ਕਰਨ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
ਗੁਰਸੇਵਕ ਸਿੰਘ ਧੌਲਾ ਫੋਨ ਨੰਬਰ: 0091 94632 16267

ਹਰਬੰਸ ਸਿੰਘ ਮਾਸਟਰ ਫੋਨ ਨੰਬਰ 0091 95019 68900
ਸਰਕਾਰੀ ਮਿਡਲ ਸਕੂਲ ਉਗੋਕੇ, ਤਹਿਸੀਲ ਤਪਾ, ਜਿਲ੍ਹਾ ਬਰਨਾਲਾ, ਪੰਜਾਬ, ਇੰਡੀਆਂ

ਵਿੱਤੀ ਮੱਦਦ ਕਰਨ ਲਈ ਹੇਠ ਲਿਖੇ ਬੈਂਕ ਖਾਤੇ ਦੀ ਵਰਤੋਂ ਕਰ ਸਕਦੇ ਹੋ।
ਸਟੇਟ ਬੈਂਕ ਆਫ ਇੰਡੀਆ, ਬਰਾਂਚ ਚੀਮਾਂ ਯੋਧਪੁਰ (ਸੰਗਰੂਰ)
ਖਾਤਾ ਧਾਰਕ: ਲਾਡੀ ਸਿੰਘ ਖਾਤਾ ਨੰਬਰ: 316 715 445 49
ਬਰਾਂਚ ਕੋਡ ਨੰਬਰ 07521
ਬੈਂਕ ਟੈਲੀਫੋਨ ਨੰਬਰ 0091 1679 88548
ਜਾਂ ਫਿਰ ਵੈਸਟਰਨ ਯੁਨੀਅਨ ਆਦਿ ਰਾਹੀ ਵੀ ਵਿੱਤੀ ਮੱਦਦ ਕਰ ਸਕਦੇ ਹੋ।

Source: http://punjabspectrum.com/main/inde...03-15-13-17-41&catid=162:crimenews&Itemid=211

P.S: I am not sure which section to post, please move to appropriate section, if required.
 

Attachments

  • laddii.jpg
    laddii.jpg
    40.6 KB · Views: 534

nvkhkhr

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

:cry:cry:tear:tear:((:((:rondu
 

[MarJana]

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

:cry:cry
 

Saini Sa'aB

K00l$@!n!
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

:rondu...
 

swiny

VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

Really Sad ......
 

pps309

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

FYI:
Some generous human beings came forward to help this family.
One retired school teacher, Bibi Malwinder Kaur, gave Rs 10,000 cheque from her pension.
One painter from Barnala gave Rs 500.
One more generous sajjan gave around Rs 4000.
 

*Sippu*

*FrOzEn TeARs*
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

poori read karn di himmat he nahi hoi :|
raba mawa nu na kahoeya kar :)
 

pps309

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

poori read karn di himmat he nahi hoi :|
raba mawa nu na kahoeya kar :)

kinne mere warge puttar maa hunde v oss kolo dur ja baith jaande :(
I am waiting for them to come here this summer......
 

*Sippu*

*FrOzEn TeARs*
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

^^chal umeed ta hein milan di bhai shaab ji .. god bless ju
 

snoopy_amli

___I. A. F.___
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

but ae likhya ki aa ????i cant read
 

kanjjar

Banned
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

^^^^^**** but ae likhya ki aa? I can't read Punjabi. :tj
 

pps309

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

but ae likhya ki aa ????i cant read

This guy in red sweater, is 12 year old kid, studying in class 7th. His mom died at age of 6, then her younger sister was 2.
His dad married another woman and abandoned his kids, he is living separately somewhere.

These kids Bhua used to take care of them , she also died. Their Mama also died. so there is no relative who visits them, or take care of them. His grand parents in the picture are very old and taking care of them. He seriously miss his mom and, regrets that none of the relative visits them or takes care of them. This kid has good writing skills and has written some 15 letters to his dead mother.

I have personally read his letters to his mother (scanned copy), it is heart stopping and very painful. Editor of Sikh Weekly magazine noted his talent and printed his story. Anyone interested in financially helping this guy can contact Gursewak Singh Dhaula or others mentioned above.

I talked to Gursewak Singh Dhuala yesterday, he said a bank account has been opened on this guy's name, 4 persons including a school master, Mr. Dhaula and two other seniors will take care of him. Anyone want to help him monetarily can deposit money into bank account. Only this kid can withdraw the money from bank account, and not more than 2000/month (this is done to sustain long term with donations deposited for him, so that he can touch the age of 18 and can continue his studies).
 

gurvy

.:: free as the wind ::.
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

waheguru
 

pps309

Prime VIP
Re: ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾ&#256

Good news is that this kid has got nice support from sangat across the globe. The old house has been repaired, both kids (Laadi Singh and his sister) got new dresses, books etc and people deposited money in his accounts and it can help him for coming 2-3 years :)

He was very depressed earlier (suicidal thoughts coming to his mind), has to be taken to doctor visits but now things are coming back on track for him.

May God bless him, keep him fit, healthy and in high-spirits.
Thanks to Gursewak Singh Dhaula, School Headmaster and other gentleman who brought this thing into media and worked in person with this family.
 
Top