bapu da laadla
VIP
ਜਿਸ ਬੱਚੇ ਦੀ ਕਹਾਣੀ ਤੁਸੀਂ ਪੜ੍ਹਨ ਜਾ ਰਹੇ ਹੋ ਇਸ ਨੂੰ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਲਜੇ ਨੂੰ ਘੁੱਟ ਕੇ ਫੜਨਾ ਪਵੇਗਾ। ਇਹ ਬੱਚਾ ਪਿੰਡ ਉਗੋਕੇ (ਨੇੜੇ ਤਪਾ ਮੰਡੀ) ਵਿਚ ਸੱਤਵੀਂ ਕਲਾਸ ਵਿਚ ਪੜ੍ਹਦਾ ਹੈ। ਇਸ ਨਿੱਕੀ ਜਿਹੀ ਜਿੰਦ ਨੂੰ ਜਿੰਨੇ ਦੁੱਖ ਹਨ ਸ਼ਾਇਦ ਹੀ ਕਿਸੇ ਹੋਰ ਨੂੰ ਹੋਣ। ਇਸ ਦੀ ਸੰਵੇਦਨਸ਼ੀਲਤਾ ਹੀ ਇਸ ਨੂੰ ਹਰ ਸਮੇਂ ਦੁੱਖਾਂ ਵਿਚ ਪਾਈ ਰੱਖਦੀ ਹੈ। ਛੋਟੇ ਜਿਹੇ ਬੱਚੇ ਨੂੰ ਇੰਨੀਆਂ ਦੁੱਖਾਂ ਦੀਆਂ ਸਾਖਾਵਾਂ ਕਿ ਪਤਾ ਨਹੀਂ ਲੱਗਦਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ। ਉਸ ਕੋਲ ਸਕੂਲ ਵਾਲੀ ਇਕ ਕਾਪੀ ਹੈ ਜਦੋਂ ਉਸ ਦਾ ਮਨ ਬਹੁਤ ਉਦਾਸ ਹੁੰਦਾ ਹੈ ਤਾਂ ਆਪਣੀ ਮਰ ਚੁੱਕੀ ਮਾਂ ਵੀਰਪਾਲ ਕੌਰ ਨੂੰ ਇਸ 'ਤੇ ਚਿੱਠੀ ਲਿਖਦਾ ਹੈ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ, ਪਰ ਹਰ ਚਿੱਠੀ ਸਗੋਂ ਉਸਨੂੰ ਹੋਰ ਦਰਦਾਂ ਵਿਚ ਡਬੋ ਦਿੰਦੀ ਹੈ। ਲਾਡੀ 6 ਸਾਲ ਦਾ ਸੀ ਜਦੋਂ ਉਸ ਦੀ ਮਾਂ ਦਿਲ ਵਿਚ ਛੇਕ ਹੋਣ ਕਾਰਨ ਬਿਮਾਰ ਰਹਿਣ ਤੋਂ ਬਾਅਦ ਮਰ ਗਈ। ਬਾਪ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਕਿਤੇ ਦੂਰ ਜਾ ਕੇ ਰਹਿਣ ਲੱਗ ਪਿਆ ਜਿਸ ਦਾ ਲਾਡੀ ਸਿੰਘ ਨੂੰ ਹੁਣ ਪਤਾ ਵੀ ਨਹੀਂ। ਘਰੇ ਰਹਿ ਗਏ ਬਾਰਾ ਕੁ ਸਾਲ ਦਾ ਲਾਡੀ ਸਿੰਘ ਉਸ ਦੀ ਦੂਜੀ ਕਲਾਸ ਵਿਚ ਪੜ੍ਹਦੀ ਭੈਣ ਕੰਮੋਂ, ਮੰਜੇ 'ਤੇ ਬੈਠੀ ਦਾਦੀ ਅਤੇ ਡਿੱਕਡੋਲੇ ਖਾ ਕੇ ਤੁਰਦਾ ਉਸਦਾ ਬਜ਼ੁਰਗ ਦਾਦਾ।
ਉਸਦਾ ਚਾਚਾ ਬਲਵੀਰ ਸਿੰਘ ਚੁੱਕਾ ਸੀ। ਲਾਡੀ ਸਿੰਘ ਦੀ ਮਾਂ ਵੀ ਬਿਮਾਰ ਰਹਿਣ ਲੱਗ ਪਈ ਲੰਮਾਂ ਸਮਾਂ ਬਿਮਾਰ ਰਹੀ ਜੋ ਥੋੜ੍ਹੀ ਬਹੁਤ ਜ਼ਮੀਨ ਸੀ ਉਹ ਵੀ ਬਿਮਾਰੀ 'ਤੇ ਲੱਗ ਗਈ, ਘਰ ਦਾ ਗਹਿਣਾ-ਗੱਟਾ ਸਭ ਬਿਮਾਰੀ ਦੀ ਭੇਂਟ ਚੜ੍ਹ ਗਿਆ ਅਤੇ ਅੰਤ ਵਿਚ ਘਰ ਦੀ ਕੰਗਾਲੀ ਤੋਂ ਬਾਅਦ ਉਸ ਦੀ ਮੌਤ ਹੋ ਗਈ। ਛੇ ਸਾਲ ਦਾ ਲਾਡੀ ਸਿੰਘ ਤੇ ਦੋ ਸਾਲ ਦੀ ਉਸ ਦੀ ਭੈਣ ਕੰਮੋਂ ਨੂੰ ਉਹਨਾਂ ਦੀ ਭੂਆ ਨੇ ਆਢੇ ਲਾ ਲਿਆ। ਦੋਨੋਂ ਛੋਟੇ ਬੱਚੇ ਇਕ ਵਾਰ ਫਿਰ ਅਨਾਥ ਹੋ ਗਏ ਜਦੋਂ ਇਕ ਦਿਨ ਅਚਾਨਕ ਹੀ ਉਹਨਾਂ ਦੀ ਭੂਆ ਵੀ ਦਿਲ ਦਾ ਦੌਰਾ ਪੈਣ ਨਾਲ ਮਰ ਗਈ। ਹੁਣ ਉਸ ਦਸ ਸਹਾਰਾ ਸਿਰਫ਼ ਨਾਨਕੇ ਹੀ ਬਣ ਸਕਦੇ ਸਨ ਨਾਨੀ ਉਸ ਦੀ ਪਹਿਲਾਂ ਹੀ ਮਰ ਚੁੱਕੀ ਸੀ, ਇਕ ਦਿਨ ਲਾਡੀ ਸਿੰਘ ਦੇ ਮਾਮੇ ਦੀ ਵੀ ਮੌਤ ਹੋ ਗਈ ਆਪਣੇ ਸਾਲੇ ਦੇ ਫੁੱਲ ਪਾਉਣ ਗਏ (ਲਾਡੀ ਸਿੰਘ ਦਾ ਮਾਸੜ) ਨੂੰ ਵੀ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹਨਾਂ ਦੋਨਾਂ ਨਿੱਕੀਆਂ ਜਿੰਦਾਂ ਦੇ ਸਾਰੇ ਸਹਾਰੇ ਟੁੱਟ ਗਏ। ਬਾਕੀ ਰਹਿ ਗਏ ਬਜ਼ੁਰਗ ਦਾਦਾ ਦਾਦੀ ਨੂੰ ਆਪਣਾ ਅਤੇ ਪਰਿਵਾਰਕ ਜੀਆਂ ਦੇ ਤੁਰ ਜਾਣ ਦਾ ਵੱਡਾ ਦੁੱਖ, ਛੋਟੇ ਪੋਤੇ-ਪੋਤੀ ਦਾ ਹੋਰ ਦੁੱਖ ਘਰ ਵਿਚ ਗਰੀਬੀ ਦਾ ਸੰਘਣਾ ਪਰਛਾਵਾਂ ਅਤੇ ਹਨੇਰਾ ਭਵਿੱਖ। ਘਰ ਵਿਚ ਕਮਾਈ ਦਾ ਕੋਈ ਸਾਧਨ ਨਹੀਂ ਰਹਿ ਗਿਆ।
ਹੁਣ ਜਦੋਂ ਲਾਡੀ ਸਿੰਘ ਨੂੰ ਉਦਾਸੀ ਆ ਘੇਰਦੀ ਹੈ ਤਾਂ ਉਹ ਆਪਣੀ ਮਰ ਚੁੱਕੀ ਮਾਂ ਨੂੰ ਆਪਣੀ ਕਾਪੀ 'ਤੇ ਇਕ ਚਿੱਠੀ ਲਿਖਦਾ ਹੈ। ਹੁਣ ਤੱਕ ਇਹਨਾਂ ਚਿੱਠੀਆਂ ਦੀ ਗਿਣਤੀ 15 ਹੋ ਚੁੱਕੀ ਹੈ। ਚਿੱਠੀਆਂ ਪੜ੍ਹ ਕੇ ਕੋਈ ਵੀ ਬੰਦਾ ਰੋਏ ਬਿਨਾਂ ਨਹੀਂ ਰਹਿ ਸਕਦਾ (ਉਂਝ ਵੀ ਇਹ ਚਿੱਠੀਆਂ ਸਾਹਿਤ ਦਾ ਉਤਮ ਨਮੂਨਾ ਹਨ) ਲਾਡੀ ਸਿੰਘ ਦੀ ਹਰ ਚਿੱਠੀ ਮਾਂ ਨੂੰ ਸੰਬੋਧਨ ਹੈ। ਦੂਹਰੀ ਜਿਲਦ ਸ਼ਾਜੀ ਕਰਕੇ ਅਤੇ ਵੱਖ-ਵੱਖ ਰੰਗ ਨਾਲ ਸਜਾਵਟ ਕੀਤੀ ਹੈ। ਸਾਰੀਆਂ ਚਿੱਠੀਆਂ ਵਿਚ ਜਿੱਥੇ 'ਮਾਂ' ਸ਼ਬਦ ਆਇਆ ਹੈ ਉਸ ਨੂੰ ਵੱਖਰਾ ਲਾਲ ਰੰਗ ਦਿੱਤਾ ਹੋਇਆ ਹੈ। ਕਾਪੀ ਦੇ ਪਿਛਲੇ ਪੰਨਿਆਂ ਉਤੇ ਵੱਖਰੇ-ਵੱਖਰੇ ਸਕੈਚ ਪੈਨ ਨਾਲ ਮਾਂ ਦੇ ਅਦਬ ਵਿਚ ਸ਼ਤਰਾਂ ਲਿਖੀਆਂ ਹਨ।
ਆਪਣੀ ਮਾਂ ਨੂੰ ਸੰਬੋਧਨੀ ਚਿੱਠੀਆਂ ਵਿਚ ਲਾਡੀ ਸਿੰਘ ਲਿਖਦਾ ਹੈ ਕਿ ''ਮਾਂ ਮੈਨੂੰ ਤੇਰੇ ਮਰਨ ਤੋਂ ਬਾਅਦ ਪਤਾ ਲੱਗਿਆ ਕਿ ਮਾਂ ਕੀ ਹੁੰਦੀ ਹੈ। ਮਾਂ ਬਿਨਾਂ ਜੱਗ ਤੇ ਜਿਉਣ ਦਾ ਕੋਈ ਹੱਕ ਨਹੀਂ। ਜੇ ਤੂੰ ਆ ਜਾਵੇ ਤਾਂ ਮੈਂ ਤੇਰੀ ਪੂਰੀ ਸੇਵਾ ਕਰੂੰਗਾ ਤੂੰ ਜੋ ਆਖੇਗੀ ਜਿਹੜਾ ਕੁਝ ਵੀ ਆਖੇਗੀ ਉਹ ਹੀ ਕਰੂੰਗਾ। ਮਾਂ ਮੈਨੂੰ ਮਾਫ ਕਰਦੇ ਮੈਂ ਤੇਰੀ ਗੱਲ ਨਹੀਂ ਸੀ ਮੰਨਦਾ ਹੁੰਦਾ। ਮਾਂ ਲੋਕਾਂ ਦੀਆਂ ਮਾਵਾਂ ਪੁੱਤਾਂ ਨੂੰ ਗਾਲਾਂ ਕੱਢਦੀਆਂ ਹਨ ਪਰ ਮੈਨੂੰ ਤਾਂ ਕੋਈ ਗਾਲ ਕੱਢਣ ਵਾਲਾ ਵੀ ਨਹੀਂ ਰਿਹਾ। ਜਦੋਂ ਤੂੰ ਜਿਊਂਦੀ ਸੀ ਤਾਂ ਸਾਰੇ ਰਿਸ਼ਤੇਦਾਰ ਸਾਡੇ ਘਰ ਆਉਂਦੇ ਸੀ। ਹੁਣ ਤੇਰੇ ਬੱਚੇ ਤਾਂ ਜਿਊਂਦੇ ਹਨ ਪਰ ਸਾਨੂੰ ਮਿਲਣ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਮਾਂ ਮੈਨੂੰ ਯਾਦ ਹੈ ਜਦੋਂ ਤੂੰ ਮਰ ਗਈ ਸੀ ਤਾਂ ਮੈਂ ਤੇਰੀ ਮਰੀ ਹੋਈ ਨਾਲ ਮਿੱਠੀ ਕੀਤੀ ਸੀ ਜੋ ਮੈਨੂੰ ਹੁਣ ਵੀ ਯਾਦ ਹੈ। ਹੁਣ ਮੇਰਾ ਘਰ ਵਿਚ ਜੀਅ ਨਹੀਂ ਲੱਗਦਾ, ਰਾਤ ਨੂੰ ਵੀ ਨੀਂਦ ਨਹੀਂ ਆਉਂਦੀ। ਪਰ ਸਕੂਲ ਵਿਚ ਕਦੇ ਕਦੇ ਜੀਅ ਜ਼ਰੂਰ ਲੱਗ ਜਾਂਦਾ ਹੈ। ਇਥੇ ਵੀ ਮੇਰਾ ਮਨ ਉਦੋਂ ਦੁਖੀ ਹੋ ਜਾਂਦਾ ਹੈ ਜਦੋਂ ਮੇਰੇ ਦੋਸਤਾਂ ਦੀਆਂ ਮਾਵਾਂ ਸਕੂਲ ਵਿਚ ਆਉਂਦੀਆਂ ਹਨ। ਮਾਂ ਮੈਂ ਰੇਡੀਓ ਤੇ ਮਾਂ ਵਾਲਾ ਗੀਤ ਸੁਣਿਆ ਸੀ ਮੈਂ ਇਕੱਲਾ ਬੈਠ ਕੇ ਰੋਇਆ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ।
ਮਾਂ ਤੂੰ ਮੈਨੂੰ ਮਾਫ ਕਰਦੇ, ਤੂੰ ਮੈਨੂੰ ਆਖਿਆ ਸੀ ਕਿ ਮੇਰੀ ਪੇਟੀ ਨੂੰ ਹੱਥ ਨਹੀਂ ਲਾਉਣਾ। ਹੁਣ ਮੈਂ ਹਰ ਰੋਜ਼ ਤੇਰੀ ਪੇਟੀ ਖੋਲਦਾ ਹਾਂ। ਮੇਰੇ ਤੋਂ ਬਿਨਾਂ ਤੇਰੀ ਪੇਟੀ ਖੋਲੇਗਾ ਵੀ ਕੌਣ, ਤੇਰੇ ਪਿੱਛੇ ਹੀ ਮੇਰੀ ਭੂਆ ਵੀ ਤੇਰੇ ਕੋਲ ਆ ਗਈ। ਸਾਡਾ ਆਖਰੀ ਸਹਾਰਾ ਵੀ ਰੱਬ ਨੇ ਖੋਹ ਲਿਆ। ਇਕੱਲੀ ਭੂਆ ਹੀ ਨਹੀਂ ਸਗੋਂ ਸਾਰਾ ਟੱਬਰ ਹੀ ਰੱਬ ਨੇ ਖੋਹ ਲਿਆ। ਮਾਂ ਮੈਨੂੰ ਫੈਸਲਾ ਕਰਕੇ ਸੁਪਨੇ ਵਿਚ ਦੱਸ ਕਿ ਮੈਂ ਹੁਣ ਕੀ ਕਰਾਂ। ਮੈਂ ਤੇਰੇ ਕੋਲ ਜ਼ਰੂਰ ਆਉਣਾ ਹੈ। ਦੋ ਚਾਰ ਕੰਮ ਪੂਰੇ ਕਰਨ ਵਾਲੇ ਪਏ ਨੇ ਉਹ ਪੂਰੇ ਕਰਕੇ ਆਵਾਂਗਾ। ਕੰਮੋਂ (ਭੈਣ) ਕਿੰਨੀ ਛੋਟੀ ਹੈ ਉਸ ਨੂੰ ਕਿਸੇ ਨੇ ਨਹੀਂ ਪਛਾਨਣਾ। ਹੁਣ ਤੂੰ ਰੱਬ ਕੋਲ ਹੈਂ ਤੂੰ ਤਾਂ ਰੱਬ ਨੂੰ ਪੁੱਛ ਹੀ ਸਕਦੀ ਹੈ ਕਿ ਸਾਨੂੰ ਇੰਨੀ ਸਜ਼ਾ ਕਿਉਂ ਦਿੱਤੀ? ਜਦੋਂ ਮੈਂ ਤੇਰੇ ਕੋਲ ਆਵਾਂਗਾ ਅਸੀਂ ਖੁਸ਼ੀ-ਖੁਸ਼ੀ ਇਕੱਠੇ ਰਹਾਂਗੇ। ਮੈਂ ਰੱਬ ਨੂੰ ਕਹਾਂਗਾ ਕਿ ਉਹ ਕਿਸੇ ਵੀ ਮਾਂ ਨੂੰ ਨਾ ਖੋਹਵੇ। ਕਹਿੰਦੇ ਨੇ ਕਿ ਮਾਂ ਚੰਦ (ਚੰਨ) ਦਾ ਪਰਛਾਵਾਂ ਹੁੰਦੀ ਹੈ। ਸਾਡੇ ਲਈ ਤਾਂ ਤੂੰ ਪਰਛਾਵਾਂ ਹੀ ਬਣ ਕੇ ਰਹਿ ਗਈ। ਇਸ ਤੋਂ ਇਲਾਵਾ ਲਾਡੀ ਸਿੰਘ ਆਪਣੀ ਮਾਂ ਦੇ ਵਾਰ-ਵਾਰ ਤਰਲੇ ਕਰਦਾ ਹੈ ਕਿ ਉਹ ਉਸ ਨੂੰ ਸੁਪਨੇ ਵਿਚ ਆ ਕੇ ਜ਼ਰੂਰ ਮਿਲਿਆ ਕਰੇ।
ਛੋਟਾ ਜਿਹਾ ਇਹ ਬੱਚਾ ਸਵੇਰੇ ਜਲਦੀ ਉਠ ਕੇ ਆਪਣੀ ਬਜ਼ੁਰਗ ਦਾਦੀ ਦੇ ਚੁੱਲੇ ਕੋਲ ਰੋਟੀ ਪਕਾਉਣ ਵਾਲਾ ਸਾਰਾ ਸਮਾਨ ਰੱਖ ਦਿੰਦਾ ਹੈ ਤਾਂ ਕਿ ਸਕੂਲ ਟਾਇਮ ਤੋਂ ਪਹਿਲਾਂ ਉਹਨਾਂ ਦੀ ਰੋਟੀ ਤਿਆਰ ਹੋ ਜਾਵੇ। ਆਪ ਤਿਆਰ ਹੋ ਕੇ ਆਪਣੀ ਛੋਟੀ ਭੈਣ ਦੀ ਤਿਆਰੀ ਕਰਵਾਉਂਦਾ ਹੈ। ਆਪਣੀ ਉਂਗਲੀ ਫੜਾ ਕੇ ਸਕੂਲ ਲਿਜਾਂਦਾ ਹੈ। ਘਰ ਵਿਚ ਇਕ ਮੱਝ ਦੁੱਧ ਦਿੰਦੀ ਹੈ ਜਿਸ ਦਾ ਦੁੱਧ ਵੇਚ ਕੇ ਘਰ ਦੇ ਚੁੱਲੇ-ਚੌਂਕੇ ਦਾ ਖਰਚ ਚੱਲਦਾ ਹੈ। ਇਸ ਲਈ ਪਸ਼ੂਆਂ ਲਈ ਪੱਠੇ ਲਿਆਉਣ ਦਾ ਜ਼ਿੰਮਾ ਵੀ ਲਾਡੀ ਸਿੰਘ ਕੋਲ ਹੀ ਹੈ। ਜਦੋਂ ਲਾਡੀ ਸਿੰਘ ਨੂੰ ਪੁੱਛਿਆ ਕਿ ਤੈਨੂੰ ਸਭ ਤੋਂ ਵੱਧ ਔਖ ਕੀ ਲੱਗਦੀ ਹੈ ਤਾਂ ਉਸ ਨੇ ਕਿਹਾ ''ਮੇਰੇ ਦਾਦਾ-ਦਾਦੀ ਤਾਂ ਛੇਤੀ ਹੀ ਮਰਨ ਵਾਲੇ ਹਨ, ਸਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਉਹਨਾਂ ਬਾਅਦ ਮੇਰੀ ਭੈਣ ਦਾ ਕੀ ਬਣੂਗਾ ਇਹ ਮੈਨੂੰ ਵੱਡਾ ਫਿਕਰ ਹੈ।'' ਛੋਟੇ ਬੱਚੇ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਮੈਂ ਬਹੁਤ ਯਤਨਾਂ ਦੇ ਬਾਵਜੂਦ ਵੀ ਮੇਰੀਆਂ ਅੱਖਾਂ ਭਰ ਆਈਆਂ। ਹੁਣ ਲਾਡੀ ਸਿੰਘ ਅਤੇ ਉਸ ਦੀ ਭੈਣ ਕੰਮੋਂ ਲਈ ਪੜ੍ਹਾਈ ਵਾਸਤੇ ਅਤੇ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ। ਤੁਹਾਡੇ ਦੁਆਰਾ ਕੀਤੀ ਗਈ ਸਹਾਇਤਾ ਇਸ ਪਰਿਵਾਰ ਨੂੰ ਉਜੜਨ ਤੋਂ ਬਚਾ ਸਕਦੀ ਹੈ। ਮੇਰੀ ਸਾਰੇ ਪਾਠਕਾਂ ਨੂੰ ਬਹੁਤ ਹੀ ਜ਼ੋਰਦਾਰ ਅਪੀਲ ਹੈ ਕਿ ਇਸ ਪਰਿਵਾਰ ਲਈ ਆਰਥਿਕ ਸਹਾਇਤਾ ਜ਼ਰੂਰ ਭੇਜੀ ਜਾਵੇ। ਇਸ ਪਰਿਵਾਰ ਬਾਰੇ ਹੋਰ ਜਾਣਕਾਰੀ ਲਈ +919463216267 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲਾਡੀ ਸਿੰਘ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ SBI - laddi singh - ਖਾਤਾ ਨੰ : 31671544549 ਹੈ। ਜਿਸ ਵਿਚ ਸਿੱਧੇ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ। ਚੰਗਾ ਹੋਵੇ ਜੇਕਰ ਉਪਰ ਦਿੱਤੇ ਮੋਬਾਇਲ ਨੰਬਰ 'ਤੇ ਭੇਜੇ ਗਏ ਪੈਸਿਆਂ ਦਾ ਵੇਰਵਾ ਦੱਸ ਦਿੱਤਾ ਜਾਵੇ। ਇਹ ਵੇਰਵਾ ਅਸੀਂ ਫੇਸਬੁੱਕ ਦੇ ਖਾਤਾ ਨੰਬਰ Gursewak Singh Dhaula 'ਤੇ ਪ੍ਰਕਾਸ਼ਿਤ ਕਰ ਦਿਆਂਗੇ।
ਲਾਡੀ ਸਿੰਘ ਆਪਣੇ ਦਾਦਾ-ਦਾਦੀ ਅਤੇ ਛੋਟੀ ਭੈਣ ਕੰਮੋਂ ਨਾਲ
L 1