ਯਾਰਾ ਤੂੰ ਕਿੰਨੇ ਕੁ ਹੱਡ ਭੰਨਵੇਂ ਸਹੇ ਨੇ ਜ਼ੁਲਮ

ਯਾਰਾ ਤੂੰ ਕਿੰਨੇ ਕੁ ਹੱਡ ਭੰਨਵੇਂ ਸਹੇ ਨੇ ਜ਼ੁਲਮ।
ਤੇਰੇ ਬਾਰੇ ਦੱਸਦੀ ਨਹੀਂ ਲੋਕਾਂ ਲਈ ਬੋਲਦੀ ਤੇਰੀ ਕਲਮ।

ਲਹੂ ਭਿੱਜੇ ਬੋਲਾਂ ਵਿੱਚ ਤੇਰੀ ਪੀੜ ਛੁਪੀ ਹੋਈ
ਇਹ ਤਾਂ ਕਹਿੰਦੇ ਮਨੁੱਖਤਾ ਦਮਨ ਚੱਕਰ ਨਾਲ ਪੀੜੀ ਪਈ
ਵੰਗਾਰ ਤੇਰੀ ਜੁਆਨਾ ਲਈ ਕੰਬਾ ਦਿੱਤੇ ਭਾਰਤ ਦੇ ਹਾਕਮ।

ਅਜ਼ਾਦ ਦੇਸ਼ ਦੇ ਸ਼ਹਿਰੀ ਜੇਲਾਂ ਵਿੱਚ ਜਿੰਦਗੀਆਂ ਗਾਲਣ
ਸੁਣਿਆਂ ਕਾਰਾਵਾਸ ਦੇ ਹਨੇਰਿਓਂ ਲੱਭ ਲਿਆ ਤੂੰ ਚਾਨਣ
ਚੁੱਪ ਤੇਰੀ ਲੇਖਣੀ, ਤੇਰੇ ਨਾਲ ਕਿੰਨੇ ਹੋਏ ਅਣਮਨੁੱਖੇ ਕਰਮ।

ਯਾਰਾ ਪਰ ਤੇਰੇ ਯਤਨਾਂ ਨਾਲ ਵਿਦਿਆਰਥੀ ਹੋਏ ਸੋਝੇ
ਇਨਕਲਾਬ ਲਈ ਉਹ ਲੜਨਗੇ ਹਾਕਮ ਚਾਹੇ ਚੱਲਣ ਚਾਲ ਕੋਝੇ
ਤੇਰੇ ਗੀਤ ਸੁਣਕੇ ਮੇਰੇ ਅੰਦਰ ਸੰਘਰਸ਼ ਦਾ ਹੋਇਆ ਜਨਮ।

ਜਿਹੜੇ ਗੁਲਦਸਤੇ ਨੂੰ ਤੁਸੀਂ ਲਹੂ ਦੇ ਨਾਲ ਸਿੰਜਦੇ
ਕਬੂਲ ਕਰ ਯਾਰ ਮੇਰੇ ਲਹੂ ਦੇ ਦੋ ਕੁ ਤੁਪਕੇ
ਮੇਰੇ ਗੀਤ ਜ਼ਖ਼ਮੀ ਇਨਕਲਾਬੀਆਂ ਲਈ ਬਣ ਜਾਣਗੇ ਮੱਲ੍ਹਮ।


writer:- kaka gill
 
Top