ਕਿੰਨੇ ਕੁ ਖੁਸ਼ ਹਾਂ Life ਚ'

ਜਦੋ ਗੋਰਿਆ ਦੇ ਗੁਲਾਮ ਸੀ,
ੳੇਦੋ ਹੁੰਦੇ ਪਏ ਨਿਲਾਮ ਸੀ,
ਸਾਡੀ ਧੀ-ਭੈਣ ਦੀ ਇੱਜਤ ਤੇ,
ਗੋਰੇ ਹੱਥ ਪਾਉਦੇਂ ਸਰਿਆਮ ਸੀ,
ਹਾਂ ਸੋਚ ਆਪਣੀ ਦੇ ਅੱਜ ਵੀ,
ਫਿਰ ਕਿਹੜੇ ਅਸੀ ਅਜਾਦ ਹੋਏ???
ਕਿੰਨੇ ਕੁ ਖੁਸ਼ ਹਾਂ ਅਪਣੀ Life ਚ',
ਕਿੰਨੇ ਕੁ ਅਸੀ ਅਬਾਦ ਹੋਏ???

ਕਈ ਕੁੱਖ ਦੇ ਵਿੱਚ ਮਰਦੀਆ ਨੇ,
ਜੰਮੀਆ ਬਲੀ ਦਾਜ ਦੀ ਚੜਦੀਆ ਨੇ,
ਗੱਲਾਂ ਹੀ ਨੇ ਬੱਸ ਸਖਤ ਕਦਮ ੳੁੱਠਾੳੁਣ ਦੀਅਾ,
ਸਰਕਾਰਾਂ ਫੌਕੇ ਦਾਵੇ ਕਰਦੀਆ ਨੇ,,
ਸ਼ਰਾਬ,ਕੂਕੀਨ,ਡ੍ਰਗਜ ਅਦਿ ਨਸ਼ਿਆ ਨਾਲ,,
ਕੀਤੇ ਮੁੰਡੇ ਕੁੱੜੀਆ ਬਰਬਾਦ ਹੋਏ,,
ਕਿੰਨੇ ਕੁ ਖੁਸ਼ ਹਾਂ ਆਪਣੀ Life ਚ',
ਕਿੰਨੇ ਕੁ ਅਸੀ ਅਬਾਦ ਹੋਏ???

ਭ੍ਰਾਸ਼ਟ ਨੇਤਾ ਦੇਸ ਨੂੰ ਵੇਚ ਕੇ ਖਾਈ ਜਾਦੇ,,
ਉੱਤੋਂ ਦੇਸ ਵਾਲੇ ਵੀ ਮਿਲਕੇ ਨਾਲ ਉਨ੍ਹਾਂ ਦੇ,,
ਹਰ ਸਾਲ ਅਜਾਦੀ ਦਿਵਸ ਮਨਾਈ ਜਾਦੇ,,
ਜਿਉਦੇਂ ਜੀਅ ਤਾਂ ਕਦੇ ਕੋਲ ਨਾ ਬੈਠੇ ਮਾਪਿਆ ਦੇ,,
ਮਰਨ ਪਿੱਛੋ ਲੱਗਦੇ ਲੰਗਰ ਨਾਲੇ ਸ਼ਰਾਦ ਹੋਏ,
ਹੋਰਾਂ ਨੂੰ ਕੀ ਪੁੱਛਦਾ "ਗਗਨ" ਤੂੰ ਹੀ ਦੱਸਦੇ,
ਕਿੰਨੇ ਕੁ ਖੁਸ਼ ਹਾਂ ਅਾਪਣੀ Life. ਚ',
ਕਿੰਨੇ ਕੁ ਅਸੀ ਅਬਾਦ ਹੋਏ????

ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Last edited by a moderator:
Top