ਯਾਦ ਤੇਰੀ ਨੇ ਯਾਰਾ ਕੀਤਾ ਮਜਬੂਰ ਸਾਨੂੰ

ਯਾਦ ਤੇਰੀ ਨੇ ਯਾਰਾ ਕੀਤਾ ਮਜਬੂਰ ਸਾਨੂੰ,
ਬੂਟਾ ਦੁਖਾਂ ਦਾ ਜ਼ਿੰਦਗੀ ਆਪਣੀ ਵਿੱਚ ਲਾਉਣ ਲਈ

ਕਿੰਝ ਕਰਦਾ ਮੈਂ ਅਫਸੋਸ ਯਾਰਾਂ ਛੱਡ ਜਾਣ ਦਾ,
ਦਿਲ ਕਰਦਾ ਸੀ ਅਰਦਾਸ ਉਹਦੇ ਮੁੜ ਆਉਣ ਲਈ

ਹੋਣੀ ਉਹਦੀ ਮਜਬੂਰੀ ਯਾਂ ਬੇਬਸੀ,
ਚਿੱਤ ਕਰਦਾ ਕੀਹਦਾ ਧੋਖੇਬਾਜ਼ ਬੇਵਫਾ ਕਹਾਉਣ ਲਈ,

ਕਦੇ ਚੇਤੇ ਕਰੀਂ ਯਾਰਾ ਤਾਂ ਪਤਾ ਲੱਗੂ,
ਇਕ ਘਰ ਬਰਬਾਦ ਹੋਇਆ ਤੇਰਾ ਆਸ਼ਿਆਨਾ ਵਸਾਉਣ ਲਈ,

ਸਫਲਤਾ ਦੀ ਪੌੜੀ ਤੇ ਇੱਕ ਟੰਬਾ ਸੀ ਮੈਂ,
ਜੋ ਆਇਆ ਤੈਨੂੰ ਕੰਮ ਮੰਜਿਲ ਤੇ ਪਹੁੰਚਾਉਣ ਲਈ

ਰਤੁ ਮੇਰੀ ਕਢ ਲੈਂਦਾ ਜੇ ਦਿਲ ਕਰਦਾ,
ਸਜਨ ਵਿਹੜੇ ਤੇਰੇ ਵੜਨ ਪੈਰ ਉਨ੍ਹਾਂ ਦੇ ਧਵਾਉਣ ਲਈ

ਖਲ੍ਹ ਮੇਰੀ ਦਾ ਬਣਾ ਲਵੀਂ ਪਾਏਦਾਨ,
ਵਿਛ-ਵਿਛ ਜਾਵਾਂਗੇ ਛੋਹ ਤੇਰੇ ਪੈਰਾਂ ਦੀ ਪਾਉਣ ਲਈ,

ਹੱਸ-ਹੱਸ ਹੋ ਜਾਵਾਂਗਾ ਬਰਬਾਦ ਯਾਰਾਂ ਹੱਥੋਂ,
ਰਹਿ ਵੀ ਕੀ ਗਿਆ ਹੁਣ ਮੇਰੇ ਕੋਲ ਬਚਾਉਣ ਲਈ

ਵਿਹਲ ਨਹੀਂ ਏਥੇ ਪਿਆਰ ਸਤਿਕਾਰ ਹਾਸਲ ਕਰਨ ਦੀ,
ਲੱਗੇ ਨੇ ਯਾਰ ਬਸ ਪੈਸਾ-ਸ਼ੋਹਰਤ ਕਮਾਉਣ ਲਈ,

ਮਿਹਨਤ ਨਾਲ ਅੱਗੇ ਆਉਣ ਦਾ ਜਜਬਾ ਹੈ ਮਰਿਆ,
ਸੁੱਟਦੇ ਹਾਂ ਮੂਹਰਲੇ ਨੂੰ ਖੁਦ ਅੱਗੇ ਆਉਣ ਲਈ,

ਯਾਦ ਤੇਰੀ ਸਦਾ ਰਹੂ ਸੀਨੇ ਵਿੱਚ ਵਸਦੀ,
ਦੇਊਗੀ ਸਲਾਹ ਪੱਲਾ ਧੋਖੇਬਾਜ਼ਾਂ ਤੋਂ ਛੁਡਾਉਣ ਲਈ

ਇੱਕ ਝੂਠਾ ਸੱਚਾ ਇਲਜ਼ਾਮ ਤਾਂ ਮੜ੍ਹ ਜਾਂਦਾ,
ਨਾ ਹੁੰਦਾ ਦੁੱਖ ਦੁੱਧ ਸੱਪਾਂ ਨੂੰ ਪਿਆਉਣ ਲਈ

ਰੱਬ ਨੇ ਹੀ ਬਚਾ ਲਿਆ ਖੌਰੇ ਕਿਹੜੀ ਗੱਲ ਤੋਂ,
ਕਸਰ ਤਾਂ ਤੂੰ ਛੱਡੀ ਨੀ ਸੀ ਮਿੱਟੀ 'ਚ ਮਿਲਾਉਣ ਲਈ

ਵਿਅਰਥ ਕਿਓਂ ਕਰਦਾ ਹੈਂ ਇਕ ਦੁਆ,
ਦੁੱਖ ਤੇਰੇ ਹੀ ਕਾਫੀ ਨੇ "ਢੀਂਡਸੇ" ਨੂੰ ਮੁਕਾਉਣ ਲਈ


writer of this poetry manpreet singh dhindsaa
 
Top