ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ

gurpreetpunjabishayar

dil apna punabi
ਧਿਆਨ ਨਾਲ ਪੜੋ ਅਤੇ ਅਮਲ ਵੀ ਕਰੋ

ਹੱਕ ਦੀ ਕਮਾਈ ਕਰੀਏ
ਝੂਠਿਆਂ ਦੀ ਕਦੇ ਨਾ ਗਵਾਹੀ ਭਰੀਏ
ਕਿਸੇ ਨੂੰ ਨੀ ਬੁਰਾ ਭਲਾ ਕਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ
ਸੁਣ ਕੇ ਸਿਫਤ ਨਾ ਕਦੇ ਵੀ ਫੁੱਲੀਏ
ਸੁੱਖ ਨਾਲ ਦੁੱਖ ਨੂੰ ਵੀ ਸਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਹਰ ਵੇਲੇ ਕੰਮ ਪਿੱਛੇ ਨਹੀਂਓ ਭੱਜੀਦਾ
ਥੋੜਾ ਬਹੁਤਾ ਆਪਣੇ ਲਈ ਸਮਾਂ ਕੱਢੀਦਾ
ਨਾਲ ਬੱਚਿਆਂ ਦੇ ਕਦੇ-ਕਦੇ ਬਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਕਦੇ ਮਜ਼ਲੂਮ ਦਾ ਨਾ ਹੱਕ ਮਾਰੀਏ
ਦੇਖ ਕੇ ਗਰੀਬ ਨੂੰ ਨਾ ਨੱਕ ਚਾੜ੍ਹੀਏ
ਮਾੜੇ ਨੂੰ ਨੀ ਟੁੱਟ-ਟੁੱਟ ਪੈਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ

ਕਰ ਨਾ ਹੰਕਾਰ ਵੱਡਿਆ ਹੰਕਾਰੀਆ
ਕੋਈ ਯਾਰ ਵੀ ਕਮਾ ਲੈ ਵੱਡਿਆ ਹੰਕਾਰੀਆ
ਕੱਲ੍ਹਾ ਯਾਰੋ ਪੈਸਾ ਨਹੀਂ ਕਮਾਈਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
 
Top