ਜੋ ਮੈਂ ਸਹਿ ਰਿਹਾ

#m@nn#

The He4rt H4ck3r
ਜੋ ਮੈਂ ਸਹਿ ਰਿਹਾ ਹਾਂ ਤੂੰ ਕਦੇ ਨਾ ਸਹੇਂ .
ਜੋ ਚੰਗਾ ਮਾੜਾ ਰੱਬ ਨੂੰ ਮੈਂ ਕਹਿ ਰਿਹਾ ,ਤੂੰ ਕਦੇ ਨਾ ਕਹੇ .
ਜਿਵੇਂ ਮੈਂ ਸੱਜਣਾ ਬਿਨ ਰਹਿ ਰਿਹਾ ,ਤੂੰ ਕਦੇ ਨਾ ਰਹੇ .

ਕੀ ਇਕਲਾਪੇ ਦੀ ਪੀੜ ,ਤੇ ਕੀ ਦਰਦ ਉਡੀਕਾਂ ਦਾ .
ਤੈਨੂੰ ਪਤਾ ਵੀ ਨਾ ਲੱਗੇ ਕੀ ਮਤਲਬ ਹੁੰਦਾ ਪਾਣੀਆਂ ਚ' ਮਾਰੀਆਂ ਲੀਕਾਂ ਦਾ .
ਜਿਵੇਂ ਕੱਲਾ ਮੈਂ ਨਹਿਰ ਦੇ ਕਿਨਾਰੇ ਬਹਿ ਰਿਹਾ ਤੂੰ ਕਦੇ ਨਾ ਬਹੇ...

ਧੁੱਪ ਹਿਜ਼ਰ ਦੀ ਛਾਂ ਕਹਿਰ ਦੀ ,ਫੇਰ ਵੀ ਅਥਰੂ ਡੁੱਲਿਆ ਨਈ .
ਭਾਵੇਂ ਅੱਡ ਹੋ ਗਏ ਆਪਾਂ ,ਪਰ ਮੈਂ ਅਜੇ ਵੀ ਤੈਨੂੰ ਭੁੱਲਿਆ ਨਈ .
ਦਿਲ ਕਰੇ ਅਰਦਾਸ ਮੁਕਮਲ ਤੂੰ ਸਦਾ ਹਸਦੀ ਰਹੇ .
ਜੋ ਮੈਂ ਸਹਿ ਰਿਹਾ ,ਤੂੰ ਕਦੇ ਨਾ ਸਹੇ...........


(Unknown)
 
Top