ਕਲਮ ਵੀ ਹੁੰਦੀ ਹੈ ਮੇਰੀ

ਕਲਮ ਵੀ ਹੁੰਦੀ ਹੈ ਮੇਰੀ,
ਸਿਆਹੀ ਦੇ ਲਈ ਖੂਨ ਵੀ ਮੇਰਾ ਹੁੰਦਾ ਏ.
ਅੱਖ ਵੀ ਰੋਂਦੀ ਹੈ ਮੇਰੀ,
ਤੇ ਕੰਧਾ ਵੀ ਮੇਰਾ ਹੀ ਹੁੰਦਾ ਏ.
ਬੇਸ਼ੱਕ ਵੇਖਦਾ ਹਾਂ ਹੋਰ ਕਿਧਰੇ,
ਪਰ ਦੀਦਾਰ ਤੇਰਾ ਹੀ ਹੁੰਦਾ ਏ.
ਜਾਨ ਵੀ ਤੜਪਦੀ ਹੈਂ ਮੇਰੀ,
ਦਿਲ ਵੀ ਮੇਰਾ ਹੀ ਰੋਂਦਾ ਏ.
ਤਲਵਾਰ ਵੀ ਹੁੰਦੀ ਹੈ ਮੇਰੀ,
ਕਤਲ ਵੀ ਮੇਰਾ ਹੀ ਹੁੰਦਾ ਏ.
ਗਜ਼ਲ ਵੀ ਹੁੰਦੀ ਹੈ ਮੇਰੀ,
ਜਨਾਜ਼ਾ ਵੀ ਮੇਰਾ ਹੀ ਹੁੰਦਾ ਏ.
ਬੇਸ਼ੱਕ ਇਹ ਕਲਪਨਾ ਹੈ ਮੇਰੀ,
ਪਰ ਸੱਚ ਜਾਣੀ ਕਸੂਰ ਤੇਰਾ ਹੀ ਹੁੰਦਾ ਏ
 
Top