ਇਹ ਰਿਸ਼ਤੇ ,ਇਹ ਦੁਨੀਆਦਾਰੀ

ਇਹ ਰਿਸ਼ਤੇ ,ਇਹ ਦੁਨੀਆਦਾਰੀ,ਇਹ ਜਰੂਰਤਮੰਦ ਦਿਲ ਮੇਰਾ
ਮੇਰੀਆਂ ਪਾਗਲ ਵਫਾਵਾਂ ਮੇਰੀ ਕਿਹਡ਼ੀ ਸੋਚ ਦੀਆਂ ਗੁਲਾਮ ਨੇ

ਪਾਪਾਂ-ਪੁੰਨਾਂ ਦੇ ਚਕਰਾਂ ਵਿਚ ਜਮੀਰ ਨੁੰ ਸਾਂਭ ਸਾਂਭ ਰਖਾਂ ਮੈਂ
ਲੋਕਾਂ ਲਈ ਤਾਂ ਮੇਰੀਆਂ ਪਾਕ ਵਫਾਵਾਂ ਫਿਰ ਵੀ ਬੇਈਮਾਨ ਨੇ

ਚਾਰ ਦਿਨ ਦਾ ਪਿਆਰ ਦਿਖਾ ਕੇ ਫਿਰ ਅਖਾਂ ਦਿਖਾ ਦੇਣੀਆਂ
ਮੈਂ ਨਾ ਸਿਖ ਸਕਿਆ ਸਾਰੀ ਉਮਰ ,ਉਨਾ ਲਈ ਇਹ ਆਮ ਏ

ਬੈਠਾ ਯਾਦਾਂ ਵਿਚੋਂ ਅਪਣੇ ਰਿਸ਼ਤਿਆਂ ਨੂੰ ਫਰੋਲੀ ਜਾਵਾਂ
ਦੇਖੀ ਜਾਵਾਂ ਕਿੰਨੀਆਂ ਕੁ ਮਾਫੀ ਲਾਇਕ ਬੁਰਾਈਆਂ ਮੇਰੇ ਨਾਮ ਨੇ

ਕਦੇ ਹਥ ਲਾਇਆ ਹੋਵੇ ਮੇਰੇ ਵਾਲੀ ਕਿਤਾਬ ਨੂੰ ਜੇ ਉਨਾਂ ਨੇ
ਤਾਂ ਪਤਾ ਲਗਦਾ ਕਿੰਨੇ ਲਗੇ ਹੋਏ ਉਨਾਂ ਉਤੇ ਇਲਜਾਮ ਨੇ

ਮੰਜਿਲ ਨੂੰ ਪਾਉਣ ਲਈ ਤਾਂ ਇਕੋ ਰੂਹ ਨਾਲ ਪਿਆਰ ਬਹੁਤ ਹੁੰਦਾ ਏ
ਉਨਾਂ ਦਿਲ ਨੂੰ ਪਰਚਾਉਣ ਲਈ ਕਿਨੇ ਬਦਲੇ ਭਗਵਾਨ ਨੇ
 
Top