ਇਹ ਕੋਰਾ ਕਾਗ਼ਜ਼ ਏ,ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ

KARAN

Prime VIP
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..
ਨਾ ਕੋਈ ਜਣੇ ਗੀਤ ਮਾਂ ਲਈ, ਨਾ ਨਜ਼ਮ ਧੀਆਂ ਲਈ ਜੰਮਦਾ..

ਕਈ ਕਲਮਾਂ ਲੱਜ ਬਿਹੂਣੀਆਂ, ਖ਼ੁਦ ਧਰਨ ਮੇਰੇ ਤੇ..
ਮਾਂ ਦੀ ਪੱਤ ਨੂੰ ਖ਼ੁਦ ਹੀ, ਬੇ ਪੱਤ ਕਰਨ ਮੇਰੇ ਤੇ..
ਕਿੰਨਾ ਪੱਥਰ ਹੋ ਗਿਆ, ਪੁੱਤ ਹੱਡ ਮਾਸ ਤੇ ਚੰਮ ਦਾ...
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..

ਪਹਿਲਾਂ ਖਾਹਦਾ ਮਾਸ ਮੇਰਾ, ਕੁਝ ਬਾਹਰੋ ਆਇਆਂ ਨੇ..
ਬਚਿਆ ਕੁਝ ਚਰੁੰਡਿਆ, ਮੇਰੇ ਹੀ ਜਾਇਆ ਨੇ..
ਬਾਲ ਤੱਕ ਨਾ ਛੱਡਿਆ ਚਿੜਿਆਂ ਦੇ ਖੰਬ ਦਾ...
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..

ਸੰਤਾਲੀ ਵਿੱਚ ਮੈਂ ਰੰਡੀ ਹੇਈ, ਚੁਰਾਸੀ ਵਿਚ ਵੀ ਰੱਜ ਮੱਚੀ..
ਕੁੱਖ਼ੋ ਜੰਮਿਆਂ ਅੱਗੇ ਵੀ, ਹੁਣ ਤੱਕ ਬੇ ਪੱਤ ਹੋ ਕੇ ਨੱਚੀ..
ਲੱਚਰਤਾ ਦਾ ਹੜ੍ਹ ਜੋ ਵੱਗਿਆ ਨਈ ਕਿਸੇ ਮਾਣ ਤੋਂ ਥੰਮਦਾ...
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..

ਪੰਜਾਬੀ ਮੂੰਹ ਨੂੰ ਲਾਉਂਦੇ ਨਾ, ਗੁਰਮੁਖ਼ੀ ਨੂੰ ਪੜ੍ਹਨਾ ਕਿਹਨੇ..
ਰੈਪ ਰਟੇ ਨੇ ਤੋਤਿਆਂ ਵਾਂਗਰ, ਜਪੁਜੀ ਚੇਤੇ ਕਰਨਾ ਕਿਹਨੇ..
ਗੁਰੂ ਘਰੇ ਵੀ ਇਸ਼ਕ ਮਜਾਜੀ ਸੋਚ ਸੋਚ ਦਿਲ ਕੰਬਦਾ..
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..

ਗੋਦੀ ਸਿਆਸਤ ਸੁੱਤੇ ਜੋ, ਹੱਡਾ ਰੋੜੀ ਦੇ ਕੁੱਤੇ ਨੇ..
ਗੁੰਦੀਆ ਮੀਡੀਆਂ ਵਾਲ ਲੰਮੇਰੇ, ਮਾਰ ਨੌਂਦਰਾਂ ਪੁੱਟੇ ਨੇ...
ਨੋਟਾਂ ਖ਼ਾਤਰ ਬੇਚੀ ਧੀ ਡਰ ਰਿਹਾ ਨਾ ਜੰਮ ਦਾ...
ਇਹ ਕੋਰਾ ਕਾਗ਼ਜ਼ ਏ, ਬਿਨ ਮੇਰੇ ਲਫ਼ਜ਼ਾਂ ਇਹ ਕਿਸ ਕੰਮ ਦਾ..
ਨਾ ਕੋਈ ਜਣੇ ਗੀਤ ਮਾਂ ਲਈ, ਨਾ ਨਜ਼ਮ ਧੀਆਂ ਲਈ ਜੰਮਦਾ..

ਅਜੈ ਕੁਮਾਰ ਗੜ੍ਹਦੀਵਾਲਾ...​
 
Top