ਮੇਰੇ ਸਾਰੇ ਯਾਰਾਂ ਨੂੰ ਦਿਵਾਲੀ ਮੁਬਾਰਕ

gurpreetpunjabishayar

dil apna punabi
ਲੋੜ ਪੈਣ ਤੇ ਜਿਹੜੇ ਹਿੱਕ ਤਾਣ ਖੜੇ ਆ,
ਹਰ ਵੇਲੇ ਯਾਰੀ ਪਿੱਛੇ ਮੂਹਰੇ ਹੋਕੇ ਲੜੇ ਆ,
ਸਾਂਝ ਜਿਨਾਂ ਦਿਲੋਂ ਹੈ ਪਾ ਲਈ ਮੁਬਾਰਕ,
....ਮੇਰੇ ਸਾਰੇ ਯਾਰਾਂ ਨੂੰ ਦਿਵਾਲੀ ਮੁਬਾਰਕ,

ਮੂੰਹ ਦੇ ਮਿੱਠੇ ਜੋ ਦਿਲੋਂ ਕਰਦੇ ਬੁਰਾਈ ਆ,
ਹੁੰਦੀ ਵੇਖ ਤਰੱਕੀ ਜਿਨਾਂ ਨਜ਼ਰ ਚੁਰਾਈ ਆ,
ਵੇਖ ਜਿਨਾਂ ਸਾਨੂੰ ਢੇਰੀ ਢਾਹ ਲਈ ਮੁਬਾਰਕ,
.....ਉਨਾਂ ਸ਼ਾਹੂਕਾਰਾਂ ਨੂੰ ਦਿਵਾਲੀ ਮੁਬਾਰਕ,

ਕਈ ਜੋ ਯਾਰ ਮੇਰੇ ਹੁਣ ਗਏ ਵਿਆਹੇ ਨੇ,
ਉਨਾਂ ਤਾਂ ਫਾਹੇ ਇਹ ਹੱਥੀ ਗਲ ਪਾਏ ਨੇ,
ਉਨਾਂ ਨੂੰ ਉਨਾਂ ਦੀ ਘਰ-ਵਾਲੀ ਮੁਬਾਰਕ,
....ਉਨਾਂ ਪਰਿਵਾਰਾਂ ਨੂੰ ਦਿਵਾਲੀ ਮੁਬਾਰਕ,

ਸੱਚੀ ਮੁਹੱਬਤ ਜਿਹੜੇ ਦਿਲੋਂ ਨੇ ਕਰਦੇ,
ਯਾਰ ਲਈ ਜਿਉਦੇਂ ਤੇ ਯਾਰ ਲਈ ਮਰਦੇ,
ਸਭ ਦਿਲ ਵਾਲਿਆ ਨੂੰ ਦਿਲ-ਵਾਲੀ ਮੁਬਾਰਕ,
......ਉਨਾਂ ਦਿਲਦਾਰਾਂ ਨੂੰ ਦਿਵਾਲੀ ਮੁਬਾਰਕ,

ਪਹਿਲਾਂ ਜਿਨਾਂ ਨੇ ਪਿਆਰ ਗੂੜੇ ਪਾ ਲਏ ਸੀ,
.....ਫੇਰ ਗੈਰਾਂ ਦੇ ਜਿਨਾਂ ਚੂੜੇ ਪਾ ਲਏ ਸੀ,
ਨਵੀਂ ਦੁਨੀਆ ਜਿਨਾਂ ਵਸਾ ਲਈ ਮੁਬਾਰਕ,
.....ਉਨਾਂ ਮੁਟਿਆਰਾਂ ਨੂੰ ਦਿਵਾਲੀ ਮੁਬਾਰਕ,

ਜਿਨਾਂ ਦੀ ਤਸਵੀਰ ਦਿਲ 'ਚ ਵਸਾਈ ਏ,
ਜਿਨਾਂ ਨੇ ਸਾਡੀ ਕਦੇ ਕਦਰ ਨਾ ਪਾਈ ਏ,
ਸਾਡੇ ਨਾਲ ਜਿਨਾਂ ਲਾ ਲਈ ਮੁਬਾਰਕ,
.....ਉਨਾ ਸਰਕਾਰਾਂ ਨੂੰ ਦਿਵਾਲੀ ਮੁਬਾਰਕ
 
Top