ਸੁਰੀਲੀ ਆਵਾਜ਼ ਦੀ ਮਲਿਕਾ ਗੁਰਲੇਜ਼ ਅਖ਼ਤਰ

ਪੰਜਾਬੀ ਗਾਇਕੀ ਦੇ ਖੇਤਰ ਵਿਚ ਕਈ ਉੱਘੀਆਂ ਗਾਇਕਾਵਾਂ ਨੇ ਸਮਾਜ ਨੂੰ ਨਰੋਈ ਸੇਧ ਦੇਣ ਲਈ ਆਪਣੇ ਅੰਦਰਲੀ ਕਲਾ ਨੂੰ ਉਜਾਗਰ ਕਰਕੇ ਸੋਲੋ ਤੇ ਦੋਗਾਣੇ ਗੀਤਾਂ ਨਾਲ ਇਕ ਮਿਸਾਲ ਪੇਸ਼ ਕੀਤੀ ਹੈ ਅਤੇ ਕਰ ਰਹੀਆਂ ਹਨ। ਅਜਿਹੀ ਹੀ ਪੰਜਾਬੀ ਗਾਇਕੀ ਦੀ ਸੁਰੀਲੀ ਆਵਾਜ਼ ਦੀ ਮਲਿਕਾ ਦਾ ਨਾਂ ਹੈ ਗੁਰਲੇਜ਼ ਅਖ਼ਤਰ।
ਕੋਟਕਪੂਰਾ ਦੇ ਨੇੜੇ ਪਿੰਡ ਵਾਂਦਰ ਜਟਾਣਾ ਵਿਚ ਪਿਤਾ ਦਰਸ਼ਨ ਖ਼ਾਨ ਤੇ ਮਾਤਾ ਰਾਣੀ ਦੇ ਘਰ ਜਨਮੀ ਗੁਰਲੇਜ ਅਖ਼ਤਰ ਨੂੰ ਗੁੜ੍ਹਤੀ ਵੀ ਸੰਗੀਤ ਵਿਚੋਂ ਹੀ ਮਿਲੀ। ਲੋਕ ਗੀਤਾਂ ਵਿਚ ਕੋਟਕਪੂਰਾ ਸ਼ਹਿਰ ਦਾ ਨਾਂ ਦਰਜ ਹੈ। ਗਾਇਕ ਦੀਦਾਰ ਸੰਧੂ ਨੇ ਆਪਣੇ ਗੀਤਾਂ ਨਾਲ ਬਾਖ਼ੂਬੀ ਜ਼ਿਕਰ ਕੀਤਾ ਹੈ। ਦੀਦਾਰ ਸੰਧੂ ਗੀਤ ਵਿਚ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ ‘ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾ’। ਸੰਗੀਤ ਦੇ ਖੇਤਰ ਵਿਚ ‘ਅਖ਼ਤਰ ਘਰਾਣੇ’ ਬਾਰੇ ਭਲਾ ਕੌਣ ਨਹੀਂ ਜਾਣਦਾ। ਇਨ੍ਹਾਂ ਦੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਵਿਸਥਾਰ ’ਚ ਬਹੁਤ ਕੁਝ ਲਿਖਿਆ ਜਾ ਸਕਦਾ ਹੈ। ਸਵ. ਦਿਲਸ਼ਾਦ ਅਖ਼ਤਰ ਦੀ ਗਾਇਕੀ ਦਾ ਰੰਗ ਹੁਣ ਤੱਕ ਵੀ ਫਿੱਕਾ ਨਹੀਂ ਪਿਆ। ਰਿਸ਼ਤੇ ਵਿਚ ਗੁਰਲੇਜ ਅਖ਼ਤਰ ਦੀ ਭੂਆ ਲਗਦੀ ਲੋਕ ਗਾਇਕਾ ਮਨਪ੍ਰੀਤ ਅਖ਼ਤਰ ਦੀ ਗਾਇਕੀ ਦੇ ਦੀਵਾਨੇ ਸਰੋਤਿਆਂ ਦਾ ਘੇਰਾ ਵਿਸ਼ਾਲ ਹੈ। ਉਦੋਂ 14 ਕੁ ਵਰ੍ਹਿਆਂ ਦੀ ਹੋਵੇਗੀ ਜਦੋਂ ਗੁਰਲੇਜ ਨੇ ਗਾਇਕੀ ਨੂੰ ਅਪਣਾ ਲਿਆ। ਘਰ ਵਿਚਲੇ ਸੰਗੀਤਕ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਗੁਰਲੇਜ਼ ਅਖ਼ਤਰ ਦਾ ਰੁਝਾਨ ਗਾਉਣ ਵੱਲ ਵਧਿਆ ਜਿਸ ਕਾਰਨ ਉਸ ਨੂੰ ਲੜਕੀ ਹੋਣ ਦੇ ਨਾਤੇ ਵੀ ਗਾਇਕੀ ਦੇ ਖੇਤਰ ਵਿਚ ਪੈਰ ਪਾਉਣ ’ਤੇ ਪਰਿਵਾਰਕ ਵਿਰੋਧ ਦਾ ਕਿਸੇ ਕਿਸਮ ਦਾ ਸਾਹਮਣਾ ਨਹੀਂ ਕਰਨਾ ਪਿਆ। ਉਸ ਨੇ ਅਕਸ਼ਾ ਬੇਗ਼ਮ ਨੂੰ ਉਸਤਾਦ ਧਾਰਿਆ ਤੇ ਉਨ੍ਹਾਂ ਕੋਲੋਂ ਸੰਗੀਤ ਸਿੱਖਿਆ। ਪੜ੍ਹਾਈ ਦੇ ਨਾਲ-ਨਾਲ ਪਿਤਾ ਕੋਲੋਂ ਵੀ ਸੰਗੀਤ ਦੀਆਂ ਬਾਰੀਕੀਆਂ ਬਾਰੇ ਸਿੱਖਣ ਨੂੰ ਮਿਲਿਆ। ਪਿਤਾ ਦੇ ਮਨ ਅੰਦਰ ਧੀ ਗੁਰਲੇਜ ਨੂੰ ਚੰਗੀ ਗਾਇਕਾ ਵਜੋਂ ਗਾਉਂਦੀ ਦੇਖਣ ਦੀਆਂ ਰੀਝਾਂ ਸੀ। ਪਰ ਪਰਮਾਤਮਾ ਨੂੰ ਜੋ ਮਨਜ਼ੂਰ ਉਹੀ ਹੋਇਆ। ਪਿਤਾ ਦੀ ਅਚਾਨਕ ਮੌਤ ਹੋਣ ਕਰਕੇ ਪਿਤਾ ਦੀਆਂ ਮਨ ਅੰਦਰਲੀਆਂ ਇਹ ਰੀਝਾਂ ਮਨ ਅੰਦਰ ਹੀ ਦਫ਼ਨ ਹੋ ਕੇ ਰਹਿ ਗਈਆਂ। ਗਾਉਣ ਦੀ ਸ਼ੁਰੂਆਤ ਗੁਰਲੇਜ ਅਖ਼ਤਰ ਨੇ ਗਾਇਕ ਸੁਖਵਿੰਦਰ ਸੁੱਖੀ ਦੀ ਹਿੱਟ ਦੋਗਾਣਾ ਕੈਸੇਟ ‘ਸ਼ਰੀਫ ਮੁੰਡਾ’ ਤੋਂ ਕੀਤੀ। ਕੈਸੇਟ ਵਿਚਲਾ ਦੋਗਾਣਾ ‘ਹੱਸਣਾ ਤਾਂ ਮੇਰਾ ਏ ਸੁਭਾਅ ਮੁੰਡਿਆ’ ਗੀਤ ਹਿੱਟ ਹੋਇਆ। ਫਿਰ ਕੈਸੇਟਾਂ ‘ਤੇਰੇ ਜਿਹੀ ਕੁੜੀ’ (ਪ੍ਰੀਤ ਬਰਾੜ), ‘ਜੱਟਾਂ ਦੀਆਂ ਗੱਲਾਂ’ (ਹਰਜੀਤ ਸਿੱਧੂ), ‘ਕਾਲਜ ਦੇ ਮੁੰਡੇ’ (ਹਰਿੰਦਰ ਸਿੱਧੂ), ‘ਜੱਟਾਂ ਦੀ ਟੌਹਰ’ (ਦੀਪ ਢਿੱਲੋਂ), ‘ਛਤਰੀ’ (ਮਨਪ੍ਰੀਤ ਸੰਧੂ), ‘ਅਰਦਾਸ ਕਰਾਂ’, ‘ਮੈਂ ਜਾਣਾ ਬਾਗੜ ਨੂੰ’ ਦੋਨੇਂ ਧਾਰਮਿਕ (ਸਤਨਾਮ ਤੇ ਲਵਲੀ) ਦੀ ਪੇਸ਼ਕਸ਼ ਆਦਿ ਲਈ ਦਰਜਨ ਕੈਸੇਟਾਂ ਵਿਚ ਸੋਲੋ ਤੇ ਦੋਗਾਣੇ ਸੈਂਕੜੇ ਹੀ ਰਿਕਾਰਡ ਕਰਵਾਏ। ਗੁਰਲੇਜ ਅਖ਼ਤਰ ਨੇ ਸਮਾਜ ਲਈ ਚਿੰਤਾ ਦਾ ਵਿਸ਼ਾ ਬਣਨ ਵਾਲੇ ਗਾਣਿਆਂ ਨੂੰ ਨਹੀਂ ਗਾਇਆ ਅਤੇ ਨਾ ਹੀ ਉਸ ਨੇ ਗੀਤਾਂ ਦੀ ਗਿਣਤੀ ਵਧਾਉਣ ਪਿੱਛੇ ਗੀਤ ਰਿਕਾਰਡ ਕਰਵਾਏ। ਸਗੋਂ ਹਮੇਸ਼ਾ ਹੀ ਵਧੀਆ ਗੀਤਾਂ ਨੂੰ ਗਾਉਣਾ ਚੰਗਾ ਸਮਝਿਆ ਹੈ। ਉਸ ਦੇ ਰਿਕਾਰਡ ਗੀਤਾਂ ਵਿਚੋਂ ਕੁਝ ਹਿੱਟ ਗੀਤ ਕਾਫੀ ਮਸ਼ਹੂਰ ਹੋਏ। ‘ਝੀਲਾਂ ਕੋਲ ਬਠਿੰਡੇ ਕੋਠੀ ਪਾਦੇ ਵੇ ਮਾਹੀਆ’, ‘ਹੰਭ ਗਈ ਬਣਾਉਂਦੀ ਵੇ ਮੈਂ ਚਾਹ ਪਟਵਾਰੀਆ’, ‘ਹੁਣ ਛੱਡ ਵੀ ਦੇ ਖਹਿੜਾ ਮੇਰੀ ਜਾਨ ਤਾਂ ਨੀ ਲੈਣੀ’, ‘ਨਾ ਮਾਰ ਸੋਹਣਿਆ ਗੇੜਾ’, ‘ਗੱਭਰੂ ਨੇ ਹਾਂ ਕਰਵਾ ਕੇ ਛੱਡੀ’, ‘ਗੋਰੀ ਵੀਹਣੀ ’ਚ ਚੜ੍ਹਾ ਕੇ ਵੰਗਾਂ ਦਿੱਤੀਆਂ ਮਾਹੀ ਨੇ, ਜਦੋਂ ਰੋਟੀਆਂ ਪਕਾਵਾਂ ਨਾਲੇ ਬੋਲਦੀਆਂ’ ਕਾਫੀ ਮਸ਼ਹੂਰ ਹੋਏ। ਦੋ ਕੈਸੇਟਾਂ ਗੁਰਲੇਜ ਨੇ ਇਕੱਲੀ ਨੇ ‘ਨਾ ਮਾਰ ਸੋਹਣਿਆਂ ਗੇੜਾ’ ਅਤੇ ‘ਵੇਖ-ਵੇਖ ਜੀਵਾਂ’ (ਧਾਰਮਿਕ) ਟਾਈਟਲ ਹੇਠ ਸਰੋਤਿਆਂ ਦੇ ਸਨਮੁੱਖ ਕੀਤੀਆਂ ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
ਸਭਿਆਚਾਰਕ ਗੀਤਾਂ ਦੀਆਂ ਤਮਾਮ ਸੁਪਰ ਕੈਸੇਟਾਂ ਉਸ ਨੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਈਆਂ। ਆਪਣੀ ਸੁਰੀਲੀ ਆਵਾਜ਼ ਨਾਲ ਬੁਲੰਦੀਆਂ ਨੂੰ ਛੂਹ ਰਹੀ ਹੈ ਗੁਰਲੇਜ ਅਖ਼ਤਰ। ਗੁਰਲੇਜ ਨੇ ਫਿਲਮਾਂ ਲਈ ਵੀ ਗਾਇਆ। ਗੁਰਚੇਤ ਚਿੱਤਰਕਾਰ ਦੀ ਟੈਲੀ ਫਿਲਮ, ਗੀਤਕਾਰ, ਗਾਇਕ ਤੇ ਅਦਾਕਾਰ ਬੱਬੂ ਮਾਨ ਦੀ ਹਿੱਟ ਪੰਜਾਬੀ ਫਿਲਮ ‘ਹਸ਼ਰ’ ਲਈ ਪਿੱਠਵਰਤੀ ਗਾਇਕਾ ਵਜੋਂ ਗਾਇਆ। ਜਿੰਨੀ ਸੁਰੀਲੀ ਉਸ ਦੀ ਆਵਾਜ਼ ਹੈ ਉਨ੍ਹਾਂ ਹੀ ਉਸ ਦਾ ਮਿਲਾਪੜਾ ਸੁਭਾਅ ਹੈ। ਪੰਜਾਬ ਦੀ ਧੀ ਗੁਰਲੇਜ ਅਖ਼ਤਰ ਦਾ ‘ਨਰਿੰਦਰ ਬੀਬਾ’ ਐਵਾਰਡ ਨਾਲ ਤਿੰਨ ਵਾਰੀ ਸਨਮਾਨ ਹੋਇਆ ਹੈ। ਹੋਰ ਕਈ ਯਾਦਗਾਰੀ ਐਵਾਰਡ ਵੀ ਮਿਲੇ ਹਨ।
 

Saini Sa'aB

K00l$@!n!
avatar61539_17.gif
 
Top