UNP

ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...

ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨ ਗੱਲ ਏਤਬਾਰ ਦੀ, ਸਾਡੀ ਸਾਂਝ ਪਿਆਰ ਦੀ ਹੋਵੇ ਉਮਰਾਂ ਤੋਂ, ਲੰਮੇਰੀ ਸੋਹਣੀਏ ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨ ਅਸੀਂ ਇਕ ਦੂਜੇ ਦੇ ਨਾਲ ਹਮੇਸ਼ਾ .....

Go Back   UNP > Contributions > Lyrics

UNP

Register

  Views: 1100
Old 30-11-2010
gurpreetpunjabishayar
 
Post ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...

ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨
ਗੱਲ ਏਤਬਾਰ ਦੀ, ਸਾਡੀ ਸਾਂਝ ਪਿਆਰ ਦੀ
ਹੋਵੇ ਉਮਰਾਂ ਤੋਂ, ਲੰਮੇਰੀ ਸੋਹਣੀਏ
ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨

ਅਸੀਂ ਇਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ
ਤੇ ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਏ
ਅਸੀਂ ਇਕ ਦੂਜੇ ਦੇ ਨਾਲ ਹਮੇਸ਼ਾ ਰਹਿਣਾ ਏ
ਨਾਮ ਜੁਦਾਈਆਂ ਦਾ ਨਾ ਭੁੱਲ ਕੇ ਲੈਣਾ ਏ
ਹੱਥ ਛੱਡਣਾ ਨਹੀਂ ਹੈ, ਦਿਲੋਂ ਕੱਢਣਾ ਨਹੀਂ ਏ
ਭਾਵੇਂ ਗਮਾਂ ਦੀ ਵਗੇ ਹਨੇਰੀ ਸੋਹਣੀਏ
ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨

ਜੇ ਦੁਨੀਆਂ ਬਣ ਗਈ ਵੈਰੀ, ਰੱਬ ਤਾਂ ਸਾਡਾ ਏ
ਅਸੀਂ ਇਕੱਠੇਆਂ ਜਿਉਣ ਮਰਨ ਦਾ ਕਿਤਾ ਵਾਅਦਾ ਏ
ਜੇ ਦੁਨੀਆਂ ਬਣ ਗਈ ਵੈਰੀ, ਰੱਬ ਤਾਂ ਸਾਡਾ ਏ
ਅਸੀਂ ਇਕੱਠੇਆਂ ਜਿਉਣ ਮਰਨ ਦਾ ਕਿਤਾ ਵਾਅਦਾ ਏ
ਕੋਈ ਮੁੱਖ ਨਾ ਵੱਟੇ, ਦਿਲ ਰੱਖੀਏ ਸੱਚੇ
ਨਹੀਂ ਕਰਨੀ ਹੇਰਾ-ਫੇਰੀ ਸੋਹਣੀਏ
ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨

ਮੇਰੀ ਧੜਕਣ ਤੇ ਮੇਰੇ ਸਾਹਾਂ ਵਿਚ ਤੇਰਾ ਲਿਖਿਆ ਨਾਂ
ਤੂੰ ਜਾਨ ਵੀ ਕਿਧਰੇ ਮੰਗ ਲਈਂ ਮੈਂ ਕਰ ਦਉਂਗਾ ਹਾਂ
ਮੇਰੀ ਧੜਕਣ ਤੇ ਮੇਰੇ ਸਾਹਾਂ ਵਿਚ ਤੇਰਾ ਲਿਖਿਆ ਨਾਂ
ਤੂੰ ਜਾਨ ਵੀ ਕਿਧਰੇ ਮੰਗ ਲਈਂ ਮੈਂ ਕਰ ਦਉਂਗਾ ਹਾਂ
ਜਿੰਦਗੀ ਦੀਆਂ ਰਾਹਵਾਂ, ਤੇਰੇ ਨਾਲ ਮੁਕਾਵਾਂ
ਮੇਰੇ ਦਿਲ ਵਿਚ ਰੀਝ, ਬਥੇਰੀ ਸੋਹਣੀਏ
ਗੱਲ ਤੇਰੀ ਸੋਹਣੀਏ, ਗੱਲ ਮੇਰੀ ਸੋਹਣੀਏ...............੨

Reply
« ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ | ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ »

Contact Us - DMCA - Privacy - Top
UNP