Lyrics Ehsaan - Lakhwinder Lucky

bony710

_-`Music = Life`-_
ਸੋਹਣੀਏ ਹੀਰੀਏ.........................੩

ਤੂੰ ਕਿਤੇ ਮੈਨੂੰ ਭੁੱਲ ਨਾ ਜਾਵੀਂ, ਦਿਲ ਦੇ ਵਿਚ ਅਰਮਾਨ ਬੜੇ ਨੇ.............੨
ਮੈਂ ਕਦੇ ਤੈਨੂੰ ਭੁੱਲ ਨੀ ਸਕਦਾ, ਮੇਰੇ ਸਿਰ ਤੇਰੇ ਅਹਿਸਾਨ ਬੜੇ ਨੇ
ਤੂੰ ਕਿਤੇ ਮੈਨੂੰ ਭੁੱਲ ਨਾ ਜਾਵੀਂ, ਦਿਲ ਦੇ ਵਿਚ ਅਰਮਾਨ ਬੜੇ ਨੇ
ਦਿਲ ਦੇ ਵਿਚ ਅਰਮਾਨ ਬੜੇ ਨੇ.......

ਮੈਂ ਮੱਛਲੀ ਤੇ ਤੁੰ ਦਰਿਆ ਏਂ, ਮੇਰੀ ਮੰਜ਼ਿਲ ਦਾ ਤੁੰ ਰਾਹ ਏਂ,
ਮੈਂ ਹਾਂ ਇਕ ਮੁਸਾਫਿਰ ਸੱਜਣਾ, ਇਸ ਬੇੜੀ ਦਾ ਤੁੰ ਮਲਾਹ ਏਂ
ਵੇਖੀਂ ਕਿਧਰੇ ਬਦਲ ਨਾ ਜਾਵੀਂ, ਦੁਨੀਆਂ ਵਿਚ ਬੇਇਮਾਨ ਬੜੇ ਨੇ
ਤੂੰ ਕਿਤੇ ਮੈਨੂੰ ਭੁੱਲ ਨਾ ਜਾਵੀਂ, ਦਿਲ ਦੇ ਵਿਚ ਅਰਮਾਨ ਬੜੇ ਨੇ
ਦਿਲ ਦੇ ਵਿਚ ਅਰਮਾਨ ਬੜੇ ਨੇ.....

ਸੋਹਣੀਏ ਹੀਰੀਏ.........................੩


ਤੁੰ ਗੜਵਾ ਮੈਂ ਤੇਰੀ ਡੋਰ ਕਹਾਵਾਂ, ਤੁੰ ਪੀਂਘ ਮੈਂ ਝੂਟੀ ਜਾਵਾਂ.................2
ਤੁੰ ਹੀ ਰੱਬ ਤੇ ਤੁੰ ਹੀ ਖੁਦਾ ਏਂ, ਤੈਥੋਂ ਵੱਧ ਨਾ ਹੋਰ ਨੂੰ ਚਾਹਵਾਂ
ਆਪਣਾ ਤੀਰ ਬਣਾਉਣ ਲਈ ਸੱਜਣਾ, ਦੁਨੀਆਂ ਵਿਚ ਕਮਾਨ ਬੜੇ ਨੇ
ਤੂੰ ਕਿਤੇ ਮੈਨੂੰ ਭੁੱਲ ਨਾ ਜਾਵੀਂ, ਦਿਲ ਦੇ ਵਿਚ ਅਰਮਾਨ ਬੜੇ ਨੇ
ਦਿਲ ਦੇ ਵਿਚ ਅਰਮਾਨ ਬੜੇ ਨੇ......

ਹਰ ਸਾਹ ਵਿਚ ਤੁੰ ਵੱਸਦੈਂ ਮੇਰੇ, ਜਿੰਦਗੀ ਨਾਲ ਬਿਤਾਵਾਂ ਤੇਰੇ....................੨
ਵੇਖਣ ਲਈ ਤੈਨੂੰ "ਬੌਬੀ" ਹਰ ਪਲ, ਨੈਣ ਤਰਸਦੇ ਰਹਿਣ ਮੇਰੇ
"ਧਨੋਵਾਲੀ" ਕਿਤੇ ਵਿਛੜ ਨਾ ਜਾਵੀਂ, ਝੱਲਦੇ ਵੇਖ ਤੁਫਾਨ ਬੜੇ ਨੇ,
ਤੂੰ ਕਿਤੇ ਮੈਨੂੰ ਭੁੱਲ ਨਾ ਜਾਵੀਂ, ਦਿਲ ਦੇ ਵਿਚ ਅਰਮਾਨ ਬੜੇ ਨੇ
ਦਿਲ ਦੇ ਵਿਚ ਅਰਮਾਨ ਬੜੇ ਨੇ......

ਸੋਹਣੀਏ ਹੀਰੀਏ.........................੩
 
Top